ਨਗਰ ਪੰਚਾਇਤ ਨਥਾਣਾ ਵਿਖੇ ਸਫ਼ਾਈ ਸੇਵਕਾਂ ਨੂੰ ਦੀਵਾਲੀ ਮੌਕੇ ਵੰਡੇ ਗਰਮ ਕੱਪੜੇ ਅਤੇ ਮਠਿਆਈ

ਸਥਾਨਕ ਦੁਕਾਨਦਾਰਾਂ ਅਤੇ ਸਮਾਜ ਸੇਵੀਆਂ ਨੇ ਮਿਲ ਕੇ ਕੀਤਾ ਸੇਵਾ ਕਾਰਜ

ਨਥਾਣਾ/ਬਠਿੰਡਾ, 7ਨਵੰਬਰ (ਪਰਮਿੰਦਰ ਸਿੰਘ ਸਿੱਧੂ)- ਨਗਰ ਪੰਚਾਇਤ ਨਥਾਣਾ ਦੇ ਵਿਹੜੇ ਵਿੱਚ ਅੱਜ ਨਗਰ ਪੰਚਾਇਤ ਪ੍ਰਧਾਨ ਸਿਮਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸਫ਼ਾਈ ਕਰਮਚਾਰੀਆਂ ਦੇ ਸਨਮਾਨ ਵਿੱਚ ਦੀਵਾਲੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਥਾਨਕ ਦੁਕਾਨਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਮਿਲ ਕੇ ਸਫ਼ਾਈ ਸੇਵਕਾਂ ਨੂੰ ਸਰਦੀਆਂ ਦੇ ਗਰਮ ਕੱਪੜੇ ਭੇਟ ਕੀਤੇ ਗਏ, ਜਦਕਿ ਨਗਰ ਪੰਚਾਇਤ ਨਥਾਣਾ ਵੱਲੋਂ ਉਨ੍ਹਾਂ ਨੂੰ ਮਠਿਆਈ ਵੰਡੀ ਗਈ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਸਿਮਰਜੀਤ ਕੌਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਇਸ ਤਿਉਹਾਰ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਣ ਨਾਲ ਮਨਾਇਆ ਜਾਵੇ ਅਤੇ ਖਰੀਦਦਾਰੀ ਸਥਾਨਕ ਦੁਕਾਨਦਾਰਾਂ ਤੋਂ ਹੀ ਕੀਤੀ ਜਾਵੇ।ਇਸ ਸੇਵਾ ਕਾਰਜ ਵਿੱਚ ਪਰਮਿੰਦਰ ਸ਼ਰਮਾ (ਟਾਪ ਰੈਂਕਰ ਇੰਟਰਨੈਸ਼ਨਲ ਸਕੂਲ, ਨਥਾਣਾ), ਏਐੱਸਆਈ ਸੁਖਰਾਜ ਸਿੰਘ, ਕਿਰਪਾਲ ਸਿੰਘ ਜਿਊਲਰਜ਼, ਅਜੀਤ ਸਿੰਘ ਦੂਆ, ਡਾ. ਜਗਸੀਰ ਸਿੰਘ, ਗੁਰਮੀਤ ਸਿੰਘ (ਗੁਰੂ ਨਾਨਕ ਲੈਬ), ਰਾਮਗੋਪਾਲ ਰਾਮੂ ਅਤੇ ਅਮ੍ਰਿਤਪਾਲ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਜਥੇਦਾਰ ਗੁਰਤੇਜ ਸਿੰਘ ਭੇਜੀ, ਬੇਅੰਤ ਸਿੰਘ, ਕ੍ਰਿਸ਼ਨ ਸਿੰਘ ਖਾਲਸਾ, ਐਮ.ਸੀ. ਪਾਲ ਸਿੰਘ, ਲੀਲਾ ਸਿੰਘ ਸਲਾਣੀ, ਕਮਲਪ੍ਰੀਤ ਸਿੰਘ ਬੇਦੀ, ਜੇ.ਈ. ਗੁਰਬਖ਼ਸ਼ੀਸ਼ ਸਿੰਘ, ਸ਼ੈਂਕੀ ਕੁਮਾਰ ਸਮੇਤ ਨਗਰ ਪੰਚਾਇਤ ਦੇ ਕਰਮਚਾਰੀ ਅਤੇ ਸਫ਼ਾਈ ਸੇਵਕ ਹਾਜ਼ਰ ਸਨ।

Real Estate