ਸਕੂਲ ਵੈਨ ‘ਤੇ ਡਿੱਗਿਆ ਦਰੱਖਤ, ਹਾਦਸੇ ’ਚ 1 ਦੀ ਮੌਤ, 10 ਬੱਚੇ ਜ਼ਖਮੀ

ਮੁੰਬਈ ਦੇ ਚੈਂਬੂਰ ਵਿੱਚ ਸਕੂਲ ਬੱਸ ‘ਤੇ ਦਰੱਖਤ ਡਿੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਬਚਾਅ ਕਾਰਜ ਜਾਰੀ ਹਨ। ਖ਼ਬਰ ਹੈ ਕਿ ਨੁਕਸਾਨੀ ਗਈ ਗੱਡੀ ਦੇ ਅੰਦਰ ਇੱਕ ਵਿਦਿਆਰਥੀ ਫਸ ਗਿਆ ਸੀ। ਇਹ ਹਾਦਸਾ ਦੁਪਹਿਰ ਲਗਭਗ 2:50 ਵਜੇ ਯੂਨੀਵਰਸਲ ਸਕੂਲ ਦੇ ਕੋਲ ਰੋਡ ਨੰਬਰ 11 ‘ਤੇ ਹੋਇਆ, ਜਦੋਂ ਵਿਦਿਆਰਥੀ ਘਰ ਪਰਤ ਰਹੇ ਸਨ।ਪੁਲਿਸ ਮੁਤਾਬਕ ਸਕੂਲ ਬੱਸ ‘ਤੇ ਇਕ ਵੱਡਾ ਦਰੱਖਤ ਡਿੱਗਣ ਕਾਰਨ 10 ਵਿਦਿਆਰਥੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ।

Real Estate