ਹਮਾਸ ਅਤਿਵਾਦੀਆਂ ਵੱਲੋਂ ਗਾਜ਼ਾ ਤੋਂ ਕੀਤੇ ਗਏ ਅਚਣਚੇਤ ਹਮਲੇ ਵਿੱਚ ਘੱਟੋ-ਘੱਟ 100 ਇਜ਼ਰਾਇਲੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਹਮਾਸ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਵਿੱਚ ਫਲਸਤੀਨ ਵਿੱਚ 198 ਵਿਅਕਤੀਆਂ ਦੀ ਮੌਤ ਹੋ ਗਈ ਤੇ 1600 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਵੱਲੋਂ ਦੁਸ਼ਮਣ ਕੋਲੋਂ ਬੇਮਿਸਾਲ ਕੀਮਤ ਵਸੂਲੀ ਜਾਵੇਗੀ। ਇਜ਼ਰਾਈਲ ਦੀ ਕੌਮੀ ਬਚਾਅ ਸੇਵਾ ਨੇ ਕਿਹਾ ਕਿ ਹਮਾਸ ਫੌਜ ਦੀ ਇਸ ਕਾਰਵਾਈ ਵਿੱਚ ਘੱਟੋ-ਘੱਟ 100 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕਈ ਇਜ਼ਰਾਇਲੀ ਜਵਾਨਾਂ ਤੇ ਨਾਗਰਿਕਾਂ ਨੂੰ ਅਗਵਾ ਕਰ ਕੇ ਗਾਜ਼ਾ ਲਿਜਾਇਆ ਗਿਆ ਹੈ।
Total Views: 396 ,
Real Estate


















