ਉੱਤਰੀ ਸਿੱਕਿਮ ’ਚ ਲਹੋਨਕ ਝੀਲ ’ਤੇ ਬੱਦਲ ਫਟਣ ਕਾਰਨ ਤੀਸਤਾ ਨਦੀ ’ਚ ਅਚਾਨਕ ਹੜ੍ਹ ਆ ਗਿਆ ਜਿਸ ਕਾਰਨ 10 ਜਣਿਆਂ ਦੀ ਮੌਤ ਹੋ ਗਈ ਅਤੇ ਸੈਨਾ ਦੇ 22 ਜਵਾਨਾਂ ਸਣੇ 82 ਵਿਅਕਤੀ ਲਾਪਤਾ ਹੋ ਗਏ ਹਨ। ਮ੍ਰਿਤਕਾਂ ’ਚੋਂ ਤਿੰਨ ਉੱਤਰੀ ਬੰਗਾਲ ਵੱਲ ਰੁੜ੍ਹ ਗਏ ਹਨ। ਰਾਹਤ ਤੇ ਬਚਾਅ ਕਾਰਜਾਂ ਦੇ ਮੱਦੇਨਜ਼ਰ ਇੱਥੇ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ।ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਅਤੇ ਚੁੰਗਥਾਂਗ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਸਥਿਤੀ ਹੋਰ ਵਿਗੜ ਗਈ। ਇਹ ਹੜ੍ਹ ਲੰਘੀ ਦੇਰ ਰਾਤ ਕਰੀਬ ਡੇਢ ਵਜੇ ਆਇਆ। ਗੰਗਟੋਟ ਦੇ ਐੱਸਡੀਐੱਮ ਮਹੇਂਦਰ ਛੇਤਰੀ ਨੇ ਦੱਸਿਆ, ‘ਗੋਲੀਟਾਰ ਤੇ ਸਿੰਗਤਾਮ ਖੇਤਰ ਤੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ ਜਦਕਿ ਗੋਲੀਟਾਰ ਤੋਂ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ।’ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ 30 ਕਿਲੋਮੀਟਰ ਦੂਰ ਸਿੰਗਤਾਮ ’ਚ ਸਟੀਲ ਨਾਲ ਬਣਿਆ ਇੱਕ ਪੁਲ ਅੱਜ ਤੜਕੇ ਤੀਸਤਾ ਨਦੀ ਦੇ ਪਾਣੀ ’ਚ ਪੂਰੀ ਤਰ੍ਹਾਂ ਰੁੜ੍ਹ ਗਿਆ ਹੈ। ਸਿੱਕਮ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਹੈ। ਰੱਖਿਆ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਦੱਸਿਆ ਕਿ ਚੁੰਗਥਾਂਗ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਤੱਕ ਵੱਧ ਗਿਆ ਤੇ ਫੌਜ ਦੇ 41 ਵਾਹਨ ਚਿੱਕੜ ’ਚ ਫਸ ਗਏ ਹਨ। ਇੱਕ ਹੋਰ ਅਧਕਾਰੀ ਨੇ ਦੱਸਿਆ ਕਿ ਕਿ ਸੈਨਾ ਦੇ 22 ਜਵਾਨ ਤੇ 47 ਆਮ ਨਾਗਰਿਕ ਲਾਪਤਾ ਹੋਏ ਹਨ ਜਦਕਿ ਸੈਨਾ ਦੇ ਇੱਥ ਜਵਾਨ ਸਮੇਤ 166 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਲੈਫਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਦੱਸਿਆ ਕਿ ਬਚਾਏ ਗਏ ਫੌਜੀ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਕਈ ਵਿਅਕਤੀ ਜ਼ਖਮੀ ਵੀ ਹੋਏ ਹਨ। ਇਸੇ ਦਰਮਿਆਨ ਸਿੱਖਿਆ ਵਿਭਾਗ ਨੇ ਸਕੂਲ ਅੱਠ ਅਕਤੂਬਰ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਅਚਾਨਕ ਆਏ ਹੜ੍ਹ ਕਾਰਨ 10 ਹਲਾਕ, ਸੈਨਾ ਦੇ 22 ਜਵਾਨਾਂ ਸਣੇ 82 ਵਿਅਕਤੀ ਲਾਪਤਾ
Total Views: 150 ,
Real Estate


















