ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਰਕਾਰ ਦੀ ਨਵੀਂ ਰਣਨੀਤੀ ਦਾ ਖੁਲਾਸਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਨੂੰ ਖਤਮ ਕਰਨ ਦੀ ਰਣਨੀਤੀ ਬਣਾ ਰਹੀ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਪ੍ਰਾਗ ਚ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਦਿੱਤੀ। ਹਰ ਸਾਲ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਸੂਬਿਆਂ ਖਿਲਾਫ ਪਰਾਲੀ ਸਾੜਨ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਇਸ ਮਾਮਲੇ ਉੱਤੇ ਗਡਕਰੀ ਨੇ ਕਿਹਾ ਕਿ ਅਸੀਂ 186 ਪਲਾਂਟ ਤਿਆਰ ਕੀਤੇ ਹਨ ਜੋ ਪਰਾਲੀ ਦੀ ਉਚਿਤ ਵਰਤੋਂ ਤੇ ਜ਼ੋਰ ਦੇਣ ਲਈ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਰਾਲੀ ਤੋਂ ਬਾਇਓ CNG ਅਤੇ ਬਾਇਓ LNG ਬਣਾ ਕੇ ਇਸ ਦੀ ਯੋਗ ਅਗਵਾਈ ਕੀਤੀ। ਇਸ ਸਮੇਂ ਭਾਰਤ ਵਿੱਚ 36 ਪਲਾਂਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਾਗਪੁਰ ਦੇ ਸਾਰੇ ਵਾਹਨਾਂ ਜਿਵੇਂ ਕਿ ਟਰੈਕਟਰ, ਬੱਸਾਂ ਅਤੇ ਕਾਰਾਂ ਨੂੰ ਬਾਇਓ CNG ਉੱਤੇ ਚਲਾਉਣ ਦੀ ਇੱਛਾ ਰੱਖਦੇ ਹਨ। ਉਹ ਇਸ ਸੁਪਨੇ ਨੂੰ ਪੂਰਾ ਕਰਕੇ ਭਾਰਤ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੁਪਨੇ ਨੂੰ ਪੂਰਾ ਕਰਨਾ ਮੁਸ਼ਕਿਲ ਹੈ ਪਰ ਅਸੰਭਵ ਨਹੀਂ। ਉਨ੍ਹਾਂ ਦਸਿਆ ਕਿ ਪਾਣੀਪਤ ਵਿੱਚ ਇੰਡੀਅਨ ਆਇਲ ਦਾ ਨਵਾਂ ਉਦਯੋਗ ਖੱਲ੍ਹਿਆ ਹੈ। ਜਿਸ ਚ ਪਰਾਲੀ ਤੋਂ ਬਿਟੂਮਿਨ ਅਤੇ ਈਥਾਨੌਲ ਬਣਾਇਆ ਜਾਵੇਗਾ। ਪਰਾਲੀ ਤੋਂ 1,00,000 ਲੀਟਰ ਈਥਾਨੌਲ ਅਤੇ 150 ਟਨ ਬਾਇਓਬਿਟਿਊਮਨ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਰਤ ਨੂੰ 80 ਲੱਖ ਟਨ ਬਾਇਓਬਿਟਿਊਮਨ ਦੀ ਲੋੜ ਹੈ। ਜਿਸ ਵਿੱਚੋਂ 50 ਲੱਖ ਟਨ ਭਾਰਤੀ ਰਿਫਾਇਨਰੀਆਂ ਤੋਂ ਪ੍ਰਾਪਤ ਕਰਨ ਦਾ ਟੀਚਾ ਹੈ ਅਤੇ 30 ਲੱਖ ਟਨ ਆਯਾਤ ਕੀਤਾ ਜਾਂਦਾ ਹੈ। ਹੁਣ ਸਾਡੇ ਕਿਸਾਨ ਨਾ ਸਿਰਫ਼ ਸਾਨੂੰ ਭੋਜਨ ਦੇਣਗੇ ਸਗੋਂ ਊਰਜਾ ਉਤਪਾਦਨ ਵਿੱਚ ਵੀ ਮਦਦ ਕਰਨਗੇ।
ਪੈਟਰੋਲ ਡੀਜ਼ਲ ਸਬੰਧੀ ਸਰਕਾਰ ਦੀ ਕੀ ਹੈ ਨਵੀਂ ਰਣਨੀਤੀ
Total Views: 93 ,
Real Estate



















