ਬਸਪਾ ਐੱਮਪੀ ਦਾਨਿਸ਼ ਅਲੀ ਨੇ ਕਾਰਵਾਈ ’ਚ ਹੋ ਰਹੀ ਦੇਰੀ ’ਤੇ ਸਵਾਲ ਚੁੱਕੇ

ਭਾਜਪਾ ਐੱਮਪੀ ਰਮੇਸ਼ ਬਿਧੂੜੀ
ਬਸਪਾ ਐੱਮਪੀ ਦਾਨਿਸ਼ ਅਲੀ

ਲੋਕ ਸਭਾ ਵਿੱਚ ਭਾਜਪਾ ਐੱਮਪੀ ਰਮੇਸ਼ ਬਿਧੂੜੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀਆਂ ਦਰਮਿਆਨ ਬਸਪਾ ਐੱਮਪੀ ਦਾਨਿਸ਼ ਅਲੀ ਨੇ ਇਸ ਮਾਮਲੇ ’ਚ ਸੱਤਾਧਾਰੀ ਪਾਰਟੀ ਦੇ ਆਗੂ ਖ਼ਿਲਾਫ਼ ਕਾਰਵਾਈ ਕਰਨ ’ਚ ਹੋ ਰਹੀ ਦੇਰੀ ’ਤੇ ਸੁਆਲ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਇੰਜ ਜਾਪਦਾ ਹੈ ਕਿ ਇਨ੍ਹਾਂ ਟਿੱਪਣੀਆਂ ਸਬੰਧੀ ਇਜਾਜ਼ਤ ਭਾਜਪਾ ਦੀ ਉੱਚ ਲੀਡਰਸ਼ਿਪ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਭਾਈਚਾਰੇ ਖ਼ਿਲਾਫ਼ ਕੋਈ ਕਹਾਣੀ ਘੜਨ ਲਈ ਦਿੱਤੀ ਗਈ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ਼ ਸਬੂਤ ਤਿਆਰ ਕੀਤੇ ਜਾ ਰਹੇ ਹਨ।

Total Views: 155 ,
Real Estate