ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ਦੇ ਵਿਨੀਪੈਗ ਵਿੱਚ ਕਤਲ

ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ਦੇ ਵਿਨੀਪੈਗ ਵਿੱਚ ਕਤਲ ਹੋ ਗਿਆ ਹੈ । ਸੁਖਦੂਲ ਸਿੰਘ ਉਰਫ਼ ਸੁੱਖਾ ਦੁੱਨੇਕੇ ਦੀ ਵਿਨੀਪੈੱਗ ‘ਚ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕੀਤਾ । ਉਸ ਦਾ ਨਾਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਐੱਨਆਈਏ ਦੀ ਵਾਂਟੇਡ ਲਿਸਟ ‘ਚ ਸ਼ਾਮਲ ਸੀ। ਪੁਲਿਸ ਦੇ ਰਿਕਾਰਡ ਮੁਤਾਬਿਕ ਉਹ 2017 ‘ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਗਿਆ ਸੀ । ਮੋਗਾ ਦੇ ਡੀਸੀ ਦਫ਼ਤਰ ਕੰਮ ਕਰਦੇ ਸੁੱਖੇ ਦਾ ਸਬੰਧ ਅਪਰਾਧ ਜਗਤ ਨਾਲ ਹੋਇਆ ਸੀ । 2017 ‘ਚ ਉਸ ਖਿਲਾਫ਼ 7 ਮਾਮਲੇ ਦਰਜ ਸਨ ਜਿਹੜੇ ਬਾਅਦ ‘ਚ 18 ਹੋ ਗਏ ।

Total Views: 239 ,
Real Estate