ਦੇਸ਼ ਦੇ ਅੰਦਰ ਜਲਵਾਯੂ ਅਨੁਕੂਲ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਡੀਜ਼ਲ ਇੰਜਣ ਵਾਲੇ ਵਾਹਨਾਂ ‘ਤੇ ਵਾਧੂ 10% GST ਲਗਾਉਣ ਲਈ ਵਿੱਤ ਮੰਤਰਾਲੇ ਨੂੰ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾਈ ਹੈਹਾਲਾਂਕਿ, ਅਜਿਹੇ ਵਾਹਨਾਂ ‘ਤੇ 10% ਵਾਧੂ ਅਸਿੱਧੇ ਟੈਕਸ ਲਗਾਉਣ ਨਾਲ ਆਟੋਮੋਬਾਈਲ ਉਦਯੋਗ ਦੀ ਵਿਕਰੀ ‘ਤੇ ਵੀ ਅਸਰ ਪਵੇਗਾ। 63ਵੇਂ ਸਿਆਮ ਸਾਲਾਨਾ ਸੰਮੇਲਨ ‘ਚ ਇਸ ਨੂੰ ‘ਪ੍ਰਦੂਸ਼ਣ ਟੈਕਸ’ ਦੱਸਦੇ ਹੋਏ ਗਡਕਰੀ ਨੇ ਕਿਹਾ ਕਿ ਦੇਸ਼ ‘ਚ ਡੀਜ਼ਲ ਵਾਹਨਾਂ ਦੀ ਵਰਤੋਂ ਨੂੰ ਘੱਟ ਕਰਨ ਦਾ ਇਹ ਇਕੋ ਇਕ ਤਰੀਕਾ ਹੈ। ਗਡਕਰੀ ਦੇ ਬਿਆਨ ਤੋਂ ਬਾਅਦ ਦੁਪਹਿਰ 12:00 ਵਜੇ ਤੱਕ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 2.38%, ਟਾਟਾ ਮੋਟਰਜ਼ ਦੇ ਸ਼ੇਅਰ 2% ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰ 0.8% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਜਦੋਂ ਵੀ ਤੁਸੀਂ ਨਵੀਂ ਕਾਰ ਖਰੀਦਦੇ ਹੋ, ਤਾਂ ਤੁਹਾਨੂੰ ਉਸਦੀ ਕੁੱਲ ਕੀਮਤ ‘ਤੇ 28% GST ਅਦਾ ਕਰਨਾ ਪੈਂਦਾ ਹੈ। ਇਸ ਵਿੱਚ ਪੈਟਰੋਲ, ਡੀਜ਼ਲ, CNG, ਇਲੈਕਟ੍ਰਿਕ ਹਾਈਬ੍ਰਿਡ ਵਰਗੇ ਸਾਰੇ ਤਰ੍ਹਾਂ ਦੇ ਵਾਹਨ ਸ਼ਾਮਲ ਹਨ। ਇੰਨਾ ਹੀ ਨਹੀਂ ਨਵੇਂ ਵਪਾਰਕ ਵਾਹਨ, ਥ੍ਰੀ-ਵ੍ਹੀਲਰ ਜਾਂ ਦੋਪਹੀਆ ਵਾਹਨ ਖਰੀਦਣ ‘ਤੇ 28 ਫੀਸਦੀ GST ਅਦਾ ਕਰਨਾ ਪੈਂਦਾ ਹੈ। ਸਰਕਾਰ ਇਲੈਕਟ੍ਰਿਕ ਵਾਹਨਾਂ ‘ਤੇ ਸਿਰਫ਼ 5% ਜੀਐਸਟੀ ਵਸੂਲ ਰਹੀ ਹੈ।
ਡੀਜ਼ਲ ਗੱਡੀਆਂ ਖਰੀਦਣ ‘ਤੇ 10% GST ਹੋਰ ਲੱਗਣ ਜਾ ਰਿਹਾ ?
Total Views: 344 ,
Real Estate



















