ਦੁਨੀਆਂ ਭਰ ਵਿੱਚ ਆਈਫ਼ੋਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਉਪਭੋਗਤਾਵਾਂ ਨੂੰ ਕੰਪਨੀ ਵੱਲੋਂ ਹਰ ਨਵੇਂ ਲਾਂਚ ਦਾ ਇੰਤਜ਼ਾਰ ਰਹਿੰਦਾ ਹੈ। ਐਪਲ ਅੱਜ ਆਈਫ਼ੋਨ 15 ਲਾਂਚ ਹੋ ਗਿਆ ਹੈ। ਇਸ ਦੇ ਲਈ ਇੱਕ ਇਵੈਂਟ ਦਾ ਆਯੋਜਨ ਕੀਤਾ ਗਿਆ । ਇਸ ਦੇ ਨਾਲ ਹੀ ਨਵਾਂ ਆਈਓਐੱਸ 17 ਵੀ ਲਾਂਚ ਹੋ ਰਿਹਾ ਹੈ। ਇਸ ਆਈਓਐੱਸ ਦੇ ਖ਼ਾਸ ਫੀਚਰ ਐਪਲ ਦੀ ਸਾਈਟ ਉੱਤੇ ਦੱਸੇ ਗਏ ਹਨ। ਆਈਓਐੱਸ ਉਹ ਸਾਫਟਵੇਅਰ ਹੈ ਜਿਸ ਉੱਤੇ ਐਪਲ ਦੇ ਡਿਵਾਈਸ ਕੰਮ ਕਰਦੇ ਹਨ।
ਇਸ ਵਿੱਚ ਪਲੱਸ ਦਾ ਇੱਕ ਨਵਾਂ ਬਟਨ ਹੋਵੇਗਾ, ਜਿਸ ‘ਤੇ ਟੈਪ ਕਰਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਜਾਂ ਸਮੱਗਰੀ ਵੇਖ ਸਕੋਗੇ ਜੋ ਤੁਸੀਂ ਸਭ ਤੋਂ ਜ਼ਿਆਦਾ ਸੰਦੇਸ਼ ਰਾਹੀਂ ਭੇਜਦੇ ਹੋ, ਜਿਵੇਂ ਕਿ ਤਸਵੀਰਾਂ, ਵੀਡੀਓ, ਆਡੀਓ ਮੈਸੇਜ ਆਦਿ।
ਕੰਪਨੀ ਮੁਤਾਬਕ, ਆਪਰੇਟਿੰਗ ਸਿਸਟਮ ਤੁਹਾਨੂੰ ਆਟੋਮੈਟਿਕ ਚੈਕਇਨ ਦੀ ਵੀ ਸੁਵਿਧਾ ਦੇਵੇਗਾ। ਜਿਸ ਦਾ ਮਤਲਬ ਹੈ ਕਿ ਕਿਸੇ ਥਾਂ ‘ਤੇ ਪਹੁੰਚਣ ਤੋਂ ਬਾਅਦ ਸਿਸਟਮ ਆਪਣੇ-ਆਪ ਤੁਹਾਡੇ ਪਰਿਵਾਰਿਕ ਮੈਂਬਰ ਜਾਂ ਦੋਸਤ ਨੂੰ ਤੁਹਾਡੇ ਸੁਰੱਖਿਅਤ ਪਹੁੰਚਣ ਦੀ ਸੂਚਨਾ ਦੇ ਦੇਵੇਗਾ।
ਸੰਦੇਸ਼/ਮੈਸੇਜ ਨਾਲ ਜੁੜਿਆ ਇੱਕ ਨਵਾਂ ਫ਼ੀਚਰ ਹੈ – ਕੈਚ-ਅਪ ਐਰੋ। ਇਸ ਦੇ ਇਸਤੇਮਾਲ ਨਾਲ ਤੁਸੀਂ ਚੈਟ ਵਿੱਚ ਸਿੱਧਾ ਉਸ ਮੈਸੇਜ ‘ਤੇ ਪਹੁੰਚ ਜਾਓਗੇ ਜੋ ਕਿਸੇ ਵਿਅਕਤੀ ਨੇ ਤੁਹਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ। ਫਿਰ ਉਸ ਸ਼ੁਰੂਆਤੀ ਮੈਸੇਜ ਦੇ ਹਿਸਾਬ ਨਾਲ ਤੁਸੀਂ ਆਪਣਾ ਜਵਾਬ ਭੇਜ ਸਕਦੇ ਹੋ।
Introducing iPhone 15 Pro, iPhone 15, Apple Watch Series 9, and Apple Watch Ultra 2. All that and more news from the #AppleEvent.
— Apple (@Apple) September 12, 2023



















