ਕੈਨੇਡਾ : ਕਾਰ ‘ਚ ਜਿਉਂਦਾ ਸੜਿਆ ਪੰਜਾਬੀ ਨੌਜਵਾਨ

27 ਸਾਲਾ ਨੌਜਵਾਨ ਗੁਰਸ਼ਿੰਦਰ ਸਿੰਘ ਦੀ ਕੈਨੇਡਾ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਨੌਜਵਾਨ ਦੀ ਕਾਰ ਇਕ ਟਰਾਲੀ ਨਾਲ ਟਕਰਾ ਗਈ।ਕਾਰ ਨੂੰ ਅੱਗ ਲੱਗਣ ਕਾਰ ਨੌਜਵਾਨ ਜ਼ਿੰਦਾ ਹੀ ਸੜ ਗਿਆ ਅਤੇ ਮੌਤ ਹੋ ਗਈ।ਗੁਰਸ਼ਿੰਦਰ ਕਪੂਰਥਲਾ ਦੇ ਪਿੰਡ ਭਦਾਸ ਦਾ ਰਹਿਣ ਵਾਲਾ ਸੀ। ਇਹ ਹਾਦਸਾ 23 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਬੁੱਧਵਾਰ ਨੂੰ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾ ਰਿਹਾ ਸੀ। ਗੁਰਸ਼ਿੰਦਰ ਸਿੰਘ ਨੇ ਕੈਨੇਡੀਅਨ ਪੁਲਿਸ ‘ਚ ਭਰਤੀ ਹੋਣ ਲਈ ਅਕੈਡਮੀ ਤੋਂ ਸਿਖਲਾਈ ਪੂਰੀ ਕੀਤੀ ਸੀ ਅਤੇ ਸੋਮਵਾਰ ਨੂੰ ਕੈਨੇਡੀਅਨ ਪੁਲਿਸ ਸੇਵਾ ‘ਚ ਸ਼ਾਮਿਲ ਹੋਣਾ ਸੀ।

Total Views: 348 ,
Real Estate