ਜੈਪੁਰ : ਭੀੜ ਵਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ : 7 ਲੋਕ ਗ੍ਰਿਫਤਾਰ


ਜੈਪੁਰ ਵਿਚ ਭੀੜ ਵਲੋਂ ਇੱਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇੱਕ ਵਿਅਕਤੀ ਔਰਤ ਦੇ ਘਰ ‘ਚ ਜ਼ਬਰਦਸਤੀ ਦਾਖਲ ਹੋ ਗਿਆ ਅਤੇ ਉਸ ਦੇ ਵਾਲਾਂ ਅਤੇ ਕੱਪੜਿਆਂ ਨਾਲ ਖਿੱਚ ਕੇ ਬਾਹਰ ਲੈ ਗਿਆ। ਬਾਜ਼ਾਰ ਦੇ ਵਿਚਕਾਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਾਲਪੁਰਾ ਗੇਟ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਪਰ ਪੁਲਿਸ ਦੇ ਆਉਣ ਤੋਂ ਬਾਅਦ ਵੀ ਉਹ ਔਰਤ ਦੀ ਕੁੱਟਮਾਰ ਕਰਦਾ ਰਿਹਾ। ਕੁਝ ਹੋਰ ਔਰਤਾਂ ਨੇ ਵੀ ਇਸ 40 ਸਾਲਾ ਔਰਤ ਦੀ ਕੁੱਟਮਾਰ ਵੀ ਕੀਤੀ। ਮਾਮਲਾ 20 ਜੁਲਾਈ ਦਾ ਹੈ। ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ। ਮਾਲਪੁਰਾ ਗੇਟ ਥਾਣੇ ਵਿਚ ਤਾਇਨਾਤ ਕਾਂਸਟੇਬਲ ਢੋਲੀ ਬਾਈ ਨੇ ਇਸ ਦੌਰਾਨ ਬਹੁਤ ਹੌਂਸਲਾ ਦਿਖਾਇਆ। ਉਹ ਮਾਰਕੁੱਟ ਕਰ ਰਹੇ ਲੋਕਾਂ ਦੇ ਵਿਚਕਾਰ ਚਲੀ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਰਹੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਭਾਰੀ ਸੁਰੱਖਿਆ ਦੇ ਨਾਲ ਬਜ਼ੁਰਗ ਔਰਤ ਨੂੰ ਭੀੜ ਵਿਚੋਂ ਬਾਹਰ ਕੱਢ ਕੇ ਥਾਣੇ ਲਿਜਾਇਆ ਗਿਆ। ਔਰਤ ਦਾ ਮੈਡੀਕਲ ਵੀ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ. ਮੋਹਰਮ ਦੇ ਮੱਦੇਨਜ਼ਰ ਪੁਲਿਸ ਨੇ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ। ਪੁਲਿਸ ਨੇ ਐਤਵਾਰ ਨੂੰ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੇ ਘਰ ਵਿਚ ਧਰਮ ਵਿਰੋਧੀ ਗੱਲਾਂ ਲਿਖੀਆਂ ਸਨ। ਇਸ ਨਾਲ ਇਲਾਕਾ ਨਿਵਾਸੀਆਂ ‘ਚ ਰੋਸ ਹੈ। ਔਰਤ ਦੇ ਪਤੀ ਸਹਾਦਤ ਅਲੀ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਹੈ।

 

Total Views: 253 ,
Real Estate