ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਅਦਾਲਤ ਨੇ ਦਿੱਤੇ ਹੁਕਮ

ਜਗਤਾਰ ਸਿੰਘ ਹਵਾਰਾ ਨੂੰ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ। ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ‘ਚ ਸੁਰੰਗ ਬਣਾ ਕੇ ਫਰਾਰ ਹੋਣ ਦੇ ਮਾਮਲੇ ‘ਚ ਹਵਾਰਾ ਖ਼ਿਲਾਫ਼ ਜ਼ਿਲ੍ਹਾ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਸਥਾਨਕ ਅਦਾਲਤ ਨੇ 10 ਅਗਸਤ ਲਈ ਅਗਲੀ ਸੁਣਵਾਈ ਤੇ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਅਦਾਲਤ ’ਚ ਨਿਜੀ ਤੌਰ ’ਤੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਵਲੋਂ ਜਾਰੀ ਕੀਤੇ ਗਏ ਹਨ। ਜਗਤਾਰ ਸਿੰਘ ਹਵਾਰਾ ਨੂੰ ਹਿਰਾਸਤ ਵਿਚ ਬਚਾਅ ਪੱਖ ਦੇ ਵਕੀਲ ਐਡਵੇਕੋਟ ਜਸਪਾਲ ਸਿੰਘ ਮੰਝਪੁਰ ਅਤੇ ਮੁਲਜ਼ਮਾਂ ਦੇ ਵਕੀਲ ਦਿਲਸ਼ੇਰ ਸਿੰਘ ਜੰਡਿਆਲਾ ਵਲੋਂ ਪੇਸ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਕਿਉਂਕਿ ਮਾਮਲਾ ਦੋਸ਼ ਤੇ ਬਹਿਸ ਲਈ ਤੈਅ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਦੋਸ਼ੀ ਨੂੰ ਅਰਦਾਲਤ ਵਿਚ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਜਾਵੇ। ਹੁਕਮਾਂ ਨੂੰ ਪੜ੍ਹ ਕੇ ਦੋਸ਼ੀਆਂ ਦੇ ਪ੍ਰੋਡਕਸ਼ਨ ਵਾਰੰਟ ਵੀ 10 ਅਗਸਤ ਨੂੰ ਜਾਰੀ ਕੀਤੇ ਜਾਣ।10 ਅਗਸਤ ਨੂੰ ਮੁਲਜ਼ਮਾਂ ਨੂੰ ਹਰ ਹਾਲਤ ਵਿਚ ਪੇਸ਼ ਕਰਨ ਲਈ ਸੁਪਰਡੈਂਟ ਤਿਹਾੜ ਜੇਲ ਮੰਡੋਲੀ ਦਿੱਲੀ ਨੂੰ ਇਕ ਵੱਖਰਾ ਪੱਤਰ ਲਿਖਿਆ ਜਾਵੇ ਤਾਂ ਜੋ ਮੌਜੂਦਾ ਕੇਸ ਵਿਚ ਹੋਰ ਦੇਰੀ ਨੂੰ ਰੋਕਿਆ ਜਾ ਸਕੇ। ਹਵਾਰਾ ਇਸ ਸਮੇ ਤਿਹਾੜ ਜੇਲ, ਨਵੀਂ ਦਿੱਲੀ ਵਿਖੇ ਕੈਦ ਹੈ।

Total Views: 237 ,
Real Estate