ਆਮ ਆਦਮੀ ਪਾਰਟੀ ਨੂੰ ਸ਼ਹਿਰ ਵਿਚ ਪਾਰਟੀ ਦਾ ਦਫਤਰ ਖੋਲ੍ਹਣ ਵਾਸਤੇ ਪਲਾਟ ਅਲਾਟ ਕਰਨ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਂਹ ਕਰ ਦਿੱਤੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 2005 ਵਿਚ ਨਿਯਮਾਂ ਵਿਚ ਸੋਧ ਕਰ ਕੇ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਵਿਚ ਦਫਤਰ ਅਲਾਟ ਕਰਨ ਬਾਰੇ ਦੋ ਸ਼ਰਤਾਂ ਰੱਖੀਆਂ ਸਨ। ਜਿਹਨਾਂ ਵਿਚ ਪਹਿਲੀ ਸ਼ਰਤ ਇਹ ਹੈ ਕਿ ਪਾਰਟੀ ਕੌਮੀ ਪਾਰਟੀ ਹੋਣੀ ਚਾਹੀਦੀ ਹੈ ਤੇ ਦੂਜੀ ਪਿਛਲੇ 20 ਸਾਲਾਂ ਦੌਰਾਨ ਪਾਰਟੀ ਦਾ ਚੰਡੀਗੜ੍ਹ ਤੋਂ ਐਮ ਪੀ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਕੌਮੀ ਪਾਰਟੀ ਤਾਂ ਹੈ ਪਰ ਪਿਛਲੇ 20 ਸਾਲਾਂ ਵਿਚ ਇਸਦਾ ਚੰਡੀਗੜ੍ਹ ਵਿਚ ਕੋਈ ਐਮ ਪੀ ਨਹੀਂ ਬਣਿਆ। ਇਸ ਕਾਰਨ ਇਸਨੂੰ ਦਫਤਰ ਵਾਸਤੇ ਪਲਾਟ ਅਲਾਟ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ ਤੇ ਇਸ ਫੈਸਲੇ ਤੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ ਟੀ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਦਫਤਰ ਵਾਸਤੇ ਪਲਾਟ ਕਰਨ ਦੀ ਮੰਗ ਕੀਤੀ ਸੀ।
ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ‘ਚ ਦਫਤਰ ਲਈ ਥਾਂ ਅਲਾਟ ਕਰਨ ਤੋਂ ਨਾਂਹ
Total Views: 176 ,
Real Estate



















