ਲਾਪਤਾ ਪਣਡੁੱਬੀ ਦੀ ਖੋਜ ਦੌਰਾਨ ਕੈਨੇਡੀਅਨ ਜਹਾਜ਼ ਨੇ ਟਾਈਟੈਨਿਕ ਮਲਬੇ ਨੇੜੇ ਸੁਣੀ ਆਵਾਜ਼

ਕੈਨੇਡਾ ਦੇ ਇਕ ਜਹਾਜ਼ ਨੇ ਲਾਪਤਾ ਪਣਡੁੱਬੀ ਦੀ ਖੋਜ ਦੌਰਾਨ ਟਾਈਟੈਨਿਕ ਦੇ ਮਲਬੇ ਨੇੜੇ ਐਟਲਾਂਟਿਕ ਮਹਾਸਾਗਰ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪਾਣੀ ਦੇ ਹੇਠਾਂ ਆਵਾਜ਼ਾਂ ਦਾ ਪਤਾ ਲਗਾਇਆ ਹੈ। ਅਮਰੀਕੀ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ। ਲਾਪਤਾ ਪਣਡੁੱਬੀ ਵਿਚ ਪੰਜ ਲੋਕ ਸਵਾਰ ਹਨ। ਇਹ ਲੋਕ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਡੁੱਬਣ ਵਾਲੇ ਟਾਈਟੈਨਿਕ ਦੇ ਮਲਬੇ ਦਾ ਦਸਤਾਵੇਜ਼ੀਕਰਨ ਕਰਨ ਲਈ ਇੱਕ ਮੁਹਿੰਮ ‘ਤੇ ਨਿਕਲੇ ਸਨ। ਯੂ.ਐੱਸ ਕੋਸਟ ਗਾਰਡ ਅਨੁਸਾਰ ਇੱਕ ਕੈਨੇਡੀਅਨ ਪੀ-3 ਜਹਾਜ਼ ਦੁਆਰਾ ਆਵਾਜ਼ ਦਾ ਪਤਾ ਲਗਾਉਣ ਤੋਂ ਬਾਅਦ ਖੋਜ ਮੁਹਿੰਮ ਦੀ ਥਾਂ ਬਦਲ ਦਿੱਤੀ ਗਈ ਹੈ। ਬਚਾਅ ਕਰਮਚਾਰੀਆਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਹੈ।

Total Views: 115 ,
Real Estate