ਇਸ ਦੇਸ਼ ਦੀ ਨਾਗਰਿਕਤਾ ਲੈਣ ਲਈ ਹੁਣ ਦੇਣਾ ਪਵੇਗਾ ਪੇਪਰ, 75% ਨੰਬਰ ਜਰੂਰੀ

ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੀ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਵਿੱਚ ਤਬਦੀਲੀ ਕਰਦਿਆਂ ਨਵਾਂ ਸਿਟੀਜ਼ਨਸ਼ਿਪ ਟੈਸਟ ਪੇਸ਼ ਕੀਤਾ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਬਰੂਕ ਵੈਨ ਵੈਲਡਨ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਟੈਸਟ ਸਾਲ 2027 ਦੇ ਅਖੀਰ ਤੋਂ ਲਾਗੂ ਕੀਤਾ ਜਾਵੇਗਾ। ਇਸ ਨਵੇਂ ਨਿਯਮ ਤਹਿਤ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਨਿਊਜ਼ੀਲੈਂਡ ਦੇ ਅਧਿਕਾਰਾਂ, ਕਾਨੂੰਨਾਂ ਅਤੇ ਜ਼ਿੰਮੇਵਾਰੀਆਂ ਬਾਰੇ ਆਪਣੀ ਜਾਣਕਾਰੀ ਸਾਬਤ ਕਰਨੀ ਪਵੇਗੀ।ਮੰਤਰੀ ਬਰੂਕ ਵੈਨ ਵੈਲਡਨ ਅਨੁਸਾਰ, ਨਾਗਰਿਕਤਾ ਸਿਰਫ਼ ਇੱਕ ਦਸਤਾਵੇਜ਼ ਨਹੀਂ ਬਲਕਿ ਦੇਸ਼ ਪ੍ਰਤੀ ਇੱਕ ਵਚਨਬੱਧਤਾ ਹੈ। ਹੁਣ ਤੱਕ ਬਿਨੈਕਾਰ ਸਿਰਫ਼ ਇੱਕ ਘੋਸ਼ਣਾ ਪੱਤਰ (ਡੈਕਲਾਰੇਸ਼ਨ) ’ਤੇ ਦਸਤਖਤ ਕਰਕੇ ਇਹ ਸਵੀਕਾਰ ਕਰਦੇ ਸਨ ਕਿ ਉਹ ਦੇਸ਼ ਦੇ ਨਿਯਮਾਂ ਨੂੰ ਸਮਝਦੇ ਹਨ, ਪਰ ਹੁਣ ਇਸ ਨੂੰ ਅਮਲੀ ਰੂਪ ਵਿੱਚ ਪਰਖਿਆ ਜਾਵੇਗਾ। ਇਹ ਪ੍ਰੀਖਿਆ ਆਹਮੋ-ਸਾਹਮਣੇ ਹੋਵੇਗੀ ਅਤੇ ਇਸ ਵਿੱਚ ਸਵਾਲ ਪੁੱਛੇ ਜਾਣਗੇ। ਬਿਨੈਕਾਰਾਂ ਨੂੰ ਪਾਸ ਹੋਣ ਲਈ ਘੱਟੋ-ਘੱਟ 75% ਅੰਕ ਲੈਣੇ ਲਾਜ਼ਮੀ ਹੋਣਗੇ।ਇਹ ਨਵਾਂ ਨਿਯਮ 2027 ਦੇ ਦੂਜੇ ਅੱਧ ਤੋਂ ਸਾਰੀਆਂ ਅਰਜ਼ੀਆਂ ਲਈ ਲਾਜ਼ਮੀ ਹੋ ਜਾਵੇਗਾ।

Total Views: 3 ,
Real Estate