ਆਸਟ੍ਰੇਲੀਆ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਹੋਰ ਸਖ਼ਤ ਕਰ ਦਿਤਾ ਹੈ ਜਿਸ ਕਾਰਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋਈਆਂ ਹਨ। ਭਾਰਤੀਆਂ ਦੀ ਅਰਜ਼ੀ ਪ੍ਰਵਾਨਗੀ ਦਰ 50 ਫ਼ੀ ਸਦੀ ਤੋਂ ਹੇਠਾਂ ਡਿੱਗ ਗਈ ਹੈ। ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਤਾਜ਼ੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ਵਿਚ ਸਾਰੀਆਂ ਉੱਚ-ਸਿਖਿਆ ਵਿਦਿਆਰਥੀ- ਵੀਜ਼ਾ ਅਰਜ਼ੀਆਂ ’ਚੋਂ ਸਿਰਫ਼ 59 ਫ਼ੀ ਸਦੀ ਨੂੰ ਮਨਜ਼ੂਰੀ ਦਿਤੀ ਗਈ ਹੈ।ਭਾਰਤੀ ਨਾਗਰਿਕਾਂ ਲਈ ਇਹ ਦਰ ਘੱਟ ਕੇ ਸਿਰਫ਼ 49 ਫ਼ੀ ਸਦੀ ਤੇ ਨੇਪਾਲੀ ਵਿਦਿਆਰਥੀਆਂ ਲਈ 27 ਫ਼ੀ ਸਦੀ ਰਹਿ ਗਈ।
Total Views: 1 ,
Real Estate




















