ਅਟਲਾਂਟਿਕ ਮਹਾਸਾਗਰ ਵਿਚ ਇਕ ਕਰੂਜ਼ ਜਹਾਜ਼ ’ਤੇ ਸ਼ੱਕੀ ਹੰਟਾਵਾਇਰਸ ਦੇ ਫੈਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਾਇਰਸ ਕਾਰਨ ਇਕ ਬਜ਼ੁਰਗ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਤਿੰਨ ਹੋਰ ਬਿਮਾਰ ਹੋਣ ਦੀ ਰਿਪੋਰਟ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਅਤੇ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿਤੀ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜਾਂਚ ਜਾਰੀ ਹੈ ਅਤੇ ਘੱਟੋ-ਘੱਟ ਇਕ ਮਾਮਲੇ ਵਿਚ ਹੰਟਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਰਿਪੋਰਟ ਦਿਤੀ ਕਿ ਇਕ ਮਰੀਜ਼ ਦੱਖਣੀ ਅਫਰੀਕਾ ਦੇ ਇਕ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ, ਜਦੋਂ ਕਿ ਜਹਾਜ਼ ’ਤੇ ਇਸ ਲੱਛਣ ਵਾਲੇ ਦੋ ਹੋਰ ਮਰੀਜ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਕਰੂਜ਼ ਜਹਾਜ਼ ਨੂੰ ਚਲਾਉਣ ਵਾਲੀ ਡੱਚ ਕੰਪਨੀ ਦੇ ਅਨੁਸਾਰ ਜਹਾਜ਼ ਇਸ ਸਮੇਂ ਅਫ਼ਰੀਕਾ ਦੇ ਪੱਛਮੀ ਤੱਟ ਤੋਂ ਦੂਰ ਇਕ ਟਾਪੂ ਦੇਸ਼ ਕੇਪ ਵਰਡੇ ਦੇ ਨੇੜੇ ਡੌਕ ਕੀਤਾ ਗਿਆ ਹੈ। ਸਥਾਨਕ ਅਧਿਕਾਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ, ਪਰ ਕਿਸੇ ਨੂੰ ਵੀ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਕੰਪਨੀ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਵਿਚੋਂ ਚਾਲਕ ਦਲ ਦੇ 2 ਮੈਂਬਰਾਂ ਨੂੰ ਤੁਰਤ ਡਾਕਟਰੀ ਸਹਾਇਤਾ ਦੀ ਲੋੜ ਹੈ। ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਕਰੂਜ਼ ’ਤੇ 150 ਸੈਲਾਨੀ ਸਵਾਰ ਸਨ। ਡੱਚ ਝੰਡੇ ਵਾਲਾ ਕਰੂਜ਼ ਜਹਾਜ਼, ਐਮਵੀ ਹੋਂਡੀਅਸ, ਲਗਭਗ ਤਿੰਨ ਹਫ਼ਤੇ ਪਹਿਲਾਂ ਅਰਜਨਟੀਨਾ ਤੋਂ ਰਵਾਨਾ ਹੋਇਆ ਸੀ ਅਤੇ ਸਪੇਨ ਦੇ ਕੈਨਰੀ ਟਾਪੂਆਂ ਵਲ ਜਾ ਰਿਹਾ ਸੀ।
ਕਰੂਜ਼ ਜਹਾਜ਼ ’ਤੇ ਵਾਇਰਸ ਫੈਲਣ ਦਾ ਖ਼ਦਸ਼ਾ, ਹੁਣ ਤਕ 3 ਮੌਤਾਂ
Real Estate





















