ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਬੀਤੇ ਕੱਲ੍ਹ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ-ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਐਮਰਜੈਂਸੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇੱਕ ਯਾਤਰੀ ਦੇ ਪਾਵਰ ਬੈਂਕ ਵਾਲੇ ਬੈਗ ਵਿੱਚ ਮਾਮੂਲੀ ਧਮਾਕਾ ਹੋਣ ਕਾਰਨ ਜਹਾਜ਼ ਵਿੱਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ। ਜਹਾਜ਼ ਵਿੱਚ 198 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ।ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਕਰੀਬ ਸਾਢੇ ਤਿੰਨ ਵਜੇ ਉਤਰੀ ਉਡਾਣ ਜੋ ਕਿ ਹੈਦਰਾਬਾਦ ਤੋਂ ਆਈ ਸੀ, ਵਿੱਚ ਇੱਕ ਯਾਤਰੀ ਦਾ ਪਾਵਰਬੈਂਕ ਫਟਣ ਨਾਲ ਮਾਮੂਲੀ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਇੰਡੀਗੋ ਦੀ ਉਡਾਣ 6ਈ 108 ਵਿਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਖੋਲ੍ਹ ਕੇ ਸਲਾਈਡਰਾਂ ਰਾਹੀਂ ਬਾਹਰ ਕੱਢਿਆ ਗਿਆ।
Total Views: 1 ,
Real Estate





















