NRI ਪਰਿਵਾਰ ਨੂੰ ਆਪਣੀ ਹੀਰਾ ਬਾਗ ਵਾਲੀ ਕੋਠੀ ਦਾ ਕਬਜ਼ਾ ਮਿਲਿਆ

ਜਗਰਾਉਂ ‘ਚ ਪਿਛਲੇ ਕਈ ਦਿਨਾਂ ਤੋਂ ਹੀਰਾ ਬਾਗ ਗਲੀ ਨੰਬਰ 9 ਵਿੱਚ 4 ਮੰਜ਼ਿਲਾ ਪਰਵਾਸੀ ਪਰਿਵਾਰ ਦੀ ਕੋਠੀ ਨੂੰ ਲੈ ਕੇ ਚੱਲ ਰਹੇ ਮਸਲੇ ‘ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਪੀ ਹਰਵਿੰਦਰ ਸਿੰਘ ਪਰਮਾਰ ਨੇ ਕੋਠੀ ਦੀਆਂ ਚਾਬੀਆਂ ਕਰਮ ਸਿੰਘ ਤੋਂ ਲੈ ਕੇ ਪ੍ਰਵਾਸੀ ਪਰਿਵਾਰ ਦੀ ਸੱਸ ਅਤੇ ਨੂੰਹ ਨੂੰ ਦੇ ਦਿੱਤੀਆਂ।ਇਸ ਸਮੇਂ ਪਰਵਾਸੀ ਪਰਿਵਾਰ ਦੇ ਨਾਲ ਸ਼ਹਿਰ ਦੇ ਕਈ ਪਤਵੰਤੇ ਅਤੇ ਕਾਂਗਰਸ ਦੇ ਕਈ ਕੌਂਸਲਰ ਵੀ ਮੌਜੂਦ ਸਨ।ਪ੍ਰਵਾਸੀ ਪਰਿਵਾਰ ਚਾਬੀਆਂ ਲੈ ਕੇ ਕੋਠੀ ਪਹੁੰਚਿਆ ਤੇ ਕੋਟੀ ਦਾ ਕਬਜਾ ਲਿਆ।

Total Views: 157 ,
Real Estate