
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਔਰਤ ਤੋਂ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਗੁਰਦਾਸਪੁਰ ਦੇ ਪਿੰਡ ਸਾਮਪੁਰਾ ਦੇ ਰਹਿਣ ਵਾਲੀ ਔਰਤ ਕੋਲੋਂ ਜਦੋਂ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 12,500 ਰੁਪਏ ਪਾਕਿਸਤਾਨ ਦੀ ਕਰੰਸੀ ਬਰਾਮਦ ਹੋਈ। ਬੀਐਸਐਫ ਜਵਾਨਾਂ ਨੇ ਔਰਤ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਤੇ ਔਰਤ ਕੋਲੋਂ ਪੁੱਛਗਿੱਛ ਕੀਤੀ। ਭਾਰਤ ਤੋਂ ਪਾਕਿਸਤਾਨ ਜਾਂਦੇ ਹੋਏ ਸ਼ਰਧਾਲੂਆਂ ਨੂੰ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਜਾ ਕੇ ਬਦਲੀ ਗਈ ਕਰੰਸੀ ਉੱਥੇ ਹੀ ਖਰਚਣੀ ਹੈ ਭਾਰਤ ਲੈ ਕੇ ਨਹੀਂ ਆਉਣੀ ।
Total Views: 198 ,
Real Estate


















