ਕਿਊਬੈਕ : ਬਰਫ਼ੀਲੇ ਤੂਫਾਨ ਕਾਰਨ 2 ਮੌਤਾਂ ,3 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਠੱਪ

ਬਰਫ਼ੀਲੇ ਤੂਫਾਨ ਦੀ ਮਾਰ ਹੇਠ ਆਏ ਕਿਊਬੈਕ ਅਤੇ ਉਨਟਾਰੀਓ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸ਼ਾਮ ਤੱਕ ਲੱਖਾਂ ਲੋਕ ਬਗੈਰ ਬਿਜਲੀ ਤੋਂ ਸਨ ਅਤੇ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਵੀਕਐਂਡ ਤੱਕ 3 ਲੱਖ ਘਰਾਂ ਵਿਚ ਬਿਜਲੀ ਨਹੀਂ ਪਹੁੰਚ ਸਕੇਗੀ। ਤੂਫਾਨ ਕਾਰਨ ਦੋ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੀਗੋ ਨੇ ਦੱਸਿਆ ਕਿ ਇਕ ਸ਼ਖਸ ਦਰੱਖਤ ਹੇਠ ਦਬ ਕੇ ਮਰ ਗਿਆ।

Total Views: 410 ,
Real Estate