ਸਾਲ ਭਰ ਬਿਨਾਂ ਏਟੀਸੀ ਤੋਂ ਹੀ ਜਹਾਜ਼ ਉਤਰਦੇ-ਚੜ੍ਹਦੇ ਰਹੇ ! 21 ਏਅਰ ਟਰੈਫਿਕ ਕੰਟਰੋਲਰ ਤੋਰੇ ਘਰ

ਉੱਤਰ ਪ੍ਰਦੇਸ ਦੇ ਲਖਨਊ ਹਵਾਈ ਅੱਡੇ ’ਤੇ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਤੋਂ ਬਿਨਾਂ ਹੀ ਇੱਕ ਸਾਲ ਤੱਕ ਉਡਾਣਾਂ ਦੀ ਆਵਾਜਾਈ ਜਾਰੀ ਰਹਿਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਲਾਪ੍ਰਵਾਹੀ ਵਾਲੇ ਇਸ ਮਾਮਲੇ ਦਾ ਖੁਲਾਸਾ ਡੀਜੀਸੀਏ ਟੀਮ ਵੱਲੋਂ ਲਖਨਊ ਹਵਾਈ ਅੱਡੇ ਦੇ ਏਅਰ ਟਰੈਫਿਕ ਕੰਟਰੋਲਰਾਂ ਦੀ ਜਾਂਚ ਮਗਰੋਂ ਹੋਇਆ ਹੈ। ਜਾਂਚ ਮੁਤਾਬਕ ਏਅਰ ਲਖਨਊ ਹਵਾਈ ਅੱਡੇ ’ਤੇ ਏਅਰ ਟਰੈਫਿਕ ਕੰਟਰੋਲਰ ਕਰੀਬ ਇੱਕ ਸਾਲ ਤੱਕ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਏਰੀਆ ਕੰਟਰੋਲ ਸਰਵੀਲਾਂਸ ਯੂਨਿਟ ਬੰਦ ਕਰਕੇ ਸੁੱਤੇ ਰਹਿੰਦੇ ਰਹੇ ਜਿਸ ਦੌਰਾਨ ਯੂਨਿਟ ਦੀ ਸਕਰੀਨ ਦੇਖੇ ਬਿਨਾਂ ਹੀ ਹਵਾਈ ਅੱਡੇ ’ਤੇ ਆਉਣ ਵਾਲੇ ਜਹਾਜ਼ ਬਦਲਵੀਂ ਕਾਰਜਪ੍ਰਣਾਲੀ ਰਾਹੀਂ ਉਤਰਦੇ ਰਹੇ। ਸਿਸਟਮ ਨੂੰ ਬਾਈਪਾਸ ਕਰਕੇ ਜਹਾਜ਼ ਉਡਾਣਾਂ ਵੀ ਭਰਦੇ ਰਹੇ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੀ ਟੀਮ ਵੱਲੋਂ ਲਖਨਊ ਹਵਾਈ ਅੱਡੇ ’ਤੇ ਏਰੀਆ ਸਰਵੀਲਾਂਸ ਯੂਨਿਟ ਦੀ ਲਾਗ ਬੁੱਕ ਅਤੇ ਨਿੱਜੀ ਲਾਗ ਬੁੱਕ ਦੀ ਜਾਂਚ ਇਹ ਲਾਪ੍ਰਵਾਹੀ ਪਤਾ ਲੱਗਣ ਮਗਰੋਂ 37 ਏਅਰ ਕੰਟਰੋਲਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 21 ਏਅਰ ਟਰੈਫਿਕ ਕੰਟਰੋਲਰਾਂ ਨੂੰ ਹਟਾਇਆ ਜਾਵੇਗਾ।

Total Views: 204 ,
Real Estate