
ਡੇਰਾ ਸਿਰਸਾ ਦੀ ਗੱਦੀ ਹਨੀਪ੍ਰੀਤ ਨੂੰ ਸੌਂਪਣ ਦੀਆਂ ਚਰਚਾਵਾਂ ਤੇ ਐਤਵਾਰ ਨੂੰ ਸਤਿਸੰਗ ਦੌਰਾਨ ਗੁਰਮੀਤ ਰਾਮ ਰਹੀਮ ਭੜਕ ਗਿਆ ਅਤੇ ਕਿਹਾ ਕਿ ਅਸੀਂ ਗੁਰੂ ਸੀ ਅਤੇ ਰਹਾਂਗੇ। ਪਰ ਇਸ ਦੌਰਾਨ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਫਿਰ ਤੋਂ ਪ੍ਰਮੋਟ ਕੀਤਾ। ਰਾਮ ਰਹੀਮ ਨੇ ਹਨੀਪ੍ਰੀਤ ਨੂੰ ਰੂਹ ਦੀ (ਰੂਹਾਨੀ ਦੀਦੀ) ਦਾ ਨਵਾਂ ਨਾਂ ਦਿੱਤਾ ਹੈ। ਹਨੀਪ੍ਰੀਤ ਨੂੰ ਰਾਮ ਰਹੀਮ ਦੇ ਸਤਿਸੰਗ ‘ਚ ਲਗਾਤਾਰ ਬਰੈਂਡ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰਾਮ ਰਹੀਮ ਡੇਰੇ ਦੀ ਗੱਦੀ ਹਨੀਪ੍ਰੀਤ ਨੂੰ ਸੌਂਪ ਸਕਦਾ ਹੈ।
ਰਾਮ ਰਹੀਮ ਨੇ ਕਿਹਾ ਕਿ ਅਸੀਂ ਕਿੰਨੀ ਵਾਰ ਇੰਨੇ ਅੱਖਰਾਂ ਵਿੱਚ ਲਿਖਿਆ ਹੈ ਅਸੀਂ ਗੁਰੂ ਅਸੀਂ ਸੀ, ਅਸੀਂ ਹਾਂ ਅਤੇ ਰਹਾਂਗੇ। 100 ਪ੍ਰਤੀਸ਼ਤ, 1000 ਪ੍ਰਤੀਸ਼ਤ, ਮਿਲੀਅਨ ਪ੍ਰਤੀਸ਼ਤ, ਮਿਲੀਅਨ ਵਾਰ ਕਹੋ, ਅਸੀਂ ਹਾਂ, ਅਸੀਂ ਸੀ ਅਤੇ ਅਸੀਂ ਰਹਾਂਗੇ। ਪਤਾ ਨਹੀਂ ਕੀ ਖਾਜ ਉਠਦੀ ਹੈ ਅਤੇ ਕੁਝ ਦਿਨਾਂ ਬਾਅਦ ਫਿਰ ਸ਼ੁਰੂ ਹੋ ਜਾਂਦੇ ਹਨ। ਸੂਤਰਾਂ ਤੋਂ ਪਤਾ ਲੱਗਾ। ਅੱਜ ਤੱਕ ਨਹੀਂ ਮਿਲੇ। ਕਿੱਥੇ ਰਹਿੰਦਾ ਹੈ ਇਹ ਸੂਤਰ ਦਾ ਪ੍ਰਾਣੀ? ਇਹ ਅਣਪਛਾਤੇ ਸੂਤਰ ਹੁੰਦਾ ਕੀ ਹੈ? ਕਿੰਨਾ ਕਮਾਲ ਹੈ ਕਿ ਬੱਸ ਲਿਖਣਾ ਹੀ ਕਿ ਸੂਤਰਾਂ ਤੋਂ।


















