
ਕੈਨੇਡਾ ਵਿਚ ਹੈਂਡਗੰਨਜ਼ ਦੀ ਖਰੀਦ-ਫਰੋਖ਼ਤ ਉਪਰ ਮੁਕੰਮਲ ਪਾਬੰਦੀ ਲਾਗੂ ਹੋ ਗਈ ਹੈ ਅਤੇ ਹੁਣ ਮੁਲਕ ਦਾ ਕੋਈ ਵਸਨੀਕ ਵਿਦੇਸ਼ਾਂ ਤੋਂ ਵੀ ਪਸਤੌਲ ਨਹੀਂ ਲਿਆ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵਾਂ ਕਾਨੂੰਨ ਲਾਗੂ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਆਪਣੇ ਘਰ, ਕੰਮ ਵਾਲੀ ਥਾਂ ਅਤੇ ਧਾਰਮਿਕ ਥਾਵਾਂ ‘ਤੇ ਸੁਰੱਖਿਅਤ ਰਹਿਣ ਕਰਨ ਦਾ ਹੱਕ ਹੈ ਜਿਸ ਦੇ ਮੱਦੇਨਜ਼ਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿਚੋਂ ਖ਼ਤਰਨਾਕ ਹਥਿਆਰਾਂ ਨੂੰ ਹਟਾ ਦਿਤਾ ਜਾਵੇ।
Total Views: 224 ,
Real Estate



















