
ਮੈਕਸੀਕੋ ਦੇ ਇਕ ਬਾਰ ‘ਤੇ ਅੰਨ੍ਹੇਵਾਹ ਕੀਤੀ ਗੋਲੀਬਾਰੀ ‘ਚ 12 ਦੀ ਮੌਤ ਹੋ ਗਈ। ਮੈਕਸੀਕੋ ਦੇ ਗੁਆਨਾਜੁਆਤੋ ਵਿਚ ਇਰਾਪੁਆਟੋ ਸ਼ਹਿਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ 12 ਲੋਕਾਂ ਨੂੰ ਗੋਲੀ ਮਾਰ ਦਿੱਤੀ। ਸੁਰੱਖਿਆ ਮੁਲਾਜ਼ਮ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਿਥੇ ਪੈਰਾ ਮੈਡੀਕਸ ਨੇ 3 ਜ਼ਖਮੀਆਂ ਦਾ ਇਲਾਜ ਕੀਤਾ ਤੇ 6 ਮਰਦਾਂ ਅਤੇ 6 ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ। ਜ਼ਿੰਮੇਵਾਰ ਲੋਕਾਂ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਹਮਲੇ ਵਿਚ 6 ਔਰਤਾਂ ਸਣੇ 6 ਮਰਦਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਅਣਪਛਾਤੇ ਹਮਲਾਵਰਾਂ ਦੀ ਭਾਲ ਜਾਰੀ ਹੈ। ਪੁਲਿਸ ਇਸ ਘਟਨਾਕ੍ਰਮ ਨੂੰ ਗੈਂਗਵਾਰ ਦੇ ਐਂਗਲ ਨਾਲ ਵੀ ਜੋੜ ਕੇ ਦੇਖ ਰਹੀ ਹੈ। ਦੋਸ਼ੀ ਹਮਲਾਵਰ ਨੇ ਗੁਆਨਾਜੁਆਓ ਸਟੇਟ ਦੀ ਇਰਾਪੁਆਤੋ ਸਿਟੀ ਵਿਚ ਸਮੂਹਿਕ ਗੋਲੀਬਾਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
Total Views: 265 ,
Real Estate
















