ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਨੇ ਕੱਟੇ ਵਾਲ

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿਚ ਇਕ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਦੇ ਵਾਲ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਬੇਇੱਜ਼ਤ ਮਹਿਸੂਸ ਹੋਏ ਵਿਦਿਆਰਥਣ ਨੇ ਜ਼ਿਲ੍ਹਾ ਅਧਿਕਾਰੀ ਤੋਂ ਗੁਹਾਰ ਲਗਾਈ ਹੈ ਕਿ ਜੇਕਰ ਪ੍ਰਿੰਸੀਪਲ ‘ਤੇ ਕਾਰਵਾਈ ਨਾ ਹੋਈ ਤਾਂ ਉਹ ਆਤਮਹੱਤਿਆ ਕਰਨ ਨੂੰ ਮਜਬੂਰ ਹੋਵੇਗੀ। ਵਿਦਿਆਰਥਣ ਨੇ ਮਹਿਲਾ ਥਾਣੇ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਦੱਸ ਦੇਈਏ ਕਿ ਫਰੂਖਾਬਾਦ ਦੇ ਬਲਾਕ ਨਵਾਬਗੰਜ ਦੇ ਪਿੰਡ ਨੇਕਰਾਮ ਨਗਰ ਕੋਕਾਪੁਰ ਵਿਚ ਮਾਂ ਪੀਤਾਂਬਰਾ ਐਜੂਕੇਸ਼ਨ ਸੇਵਾ ਸੰਮਤੀ ਸਥਿਤ ਹੈ ਜਿਥੇ ਕਲਾਸ 9ਵੀਂ ਦੀ ਇਕ ਵਿਦਿਆਰਥਣ ਨੇ ਸਕੂਲ ਦੇ ਪ੍ਰਿੰਸੀਪਲ ਸੁਮਿਤ ਯਾਦਵ ਵਾਸੀ ‘ਤੇ ਬਦਸਲੂਕੀ ਕਰਨ, ਗਾਲ੍ਹਾਂ ਕੱਢਣ, ਦੋ ਗੁੱਤਾਂ ਨਾ ਕਰਨ ਕਰਕੇ ਉਨ੍ਹਾਂ ਦੇ ਵਾਲ ਕੱਟਣ ਦਾ ਦੋਸ਼ ਲਗਾਇਆ ਹੈ। ਕੋਮਲ ਨੇ ਦੱਸਿਆ ਕਿ ਸੁਮਿਤ ਯਾਦਵ ਆਏ ਦਿਨ ਕਲਾਸ 9 ਤੋਂ 12ਵੀਂ ਦੀਆਂ ਵਿਦਿਆਰਥਣਾਂ ਨਾਲ ਬਦਸਲੂਕੀ ਕਰਦਾ ਹੈ ਤੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਦਾ ਹੈ।

Total Views: 224 ,
Real Estate