ਰੂਸ ਨੇ ਯੂਕਰੇਨ ਤੇ ਵਰ੍ਹਾਇਆ ਮਿਸਾਇਲਾਂ ਦਾ ਮੀਂਹ : ਰਾਸ਼ਟਰਪਤੀ ਦੇ ਦਫਤਰ ਤੇ ਵੀ ਹੋਇਆ ਹਮਲਾ

 
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਅੱਜ ਦੇਸ਼ ਭਰ ਵਿਚ ਕਈ ਹਮਲਿਆਂ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਯੂਕਰੇਨ ਦੀ ਰਾਜਧਾਨੀ ਕੀਵ ਨੂੰ ਕਈ ਧਮਾਕਿਆਂ ਨੇ ਹਿਲਾ ਦਿੱਤਾ। ਕੀਵ ਦੇ ਕਈ ਇਲਾਕਿਆਂ ਤੋਂ ਧੂੰਏਂ ਦੇ ਗੁਬਾਰ ਨਿਕਲਦੇ ਦੇਖੇ ਗਏ। ਲਵੀਵ, ਜ਼ਾਇਟੋਮਾਇਰ, ਖਮੇਲਨੀਟਸਕੀ, ਡਨੀਪਰੋ ਅਤੇ ਟੇਰਨੋਪਿਲ ਸ਼ਹਿਰਾਂ ਵਿਚ ਵੀ ਧਮਾਕਿਆਂ ਦੀ ਰਿਪੋਰਟ ਕੀਤੀ ਗਈ।ਖਬਰਾਂ ਅਨੁਸਾਰ 75 ਤੋਂ ਵੱਧ ਮਿਸਾਈਲਾਂ ਰੂਸ ਵੱਲੋਂ ਯੂਕਰੇਨ ਤੇ ਇਕੱਠੀਆਂ ਦਾਗੀਆਂ ਗਈਆਂ ਹਨ ।
Total Views: 292 ,
Real Estate