
ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ (82) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਹਫਤੇ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਸਨ। ਐਤਵਾਰ ਨੂੰ ਉਹਨਾਂ ਦੀ ਸਿਹਤ ਖਰਾਬ ਹੋਣ ’ਤੇ ਉਹਨਾਂ ਨੂੰ ਆਈ ਸੀ ਯੂ ਵਿਚ ਸ਼ਿਫਟ ਕੀਤਾ ਗਿਆ ਸੀ।ਮੁਲਾਇਮ ਸਿੰਘ 1967 ਦੀ ਚੋਣ ਵਿੱਚ ਜਸਵੰਤਨਗਰ ਵਿਧਾਨ ਸਭਾ ਸੀਟ ਤੋਂ ਪ੍ਰਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਵਿਧਾਇਕ ਬਣਨ ਦੇ ਬਾਅਦ ਆਪਣੀ ਐੱਮਏ ਦੀ ਪੜ੍ਹਾਈ ਪੂਰੀ ਕੀਤੀ ਸੀ।ਜਦੋਂ 1977 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਮਨਰੇਸ਼ ਯਾਦਵ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਮੁਲਾਇਮ ਸਿੰਘ ਨੂੰ ਸਹਿਕਾਰਤਾ ਮੰਤਰੀ ਬਣਾਇਆ ਗਿਆ।ਉਸ ਸਮੇਂ ਉਨ੍ਹਾਂ ਦੀ ਉਮਰ ਸੀ ਸਿਰਫ਼ 38 ਸਾਲ।
ਮੁਲਾਇਮ ਸਿੰਘ ਯਾਦਵ ਦਾ ਰਾਜਨੀਤਕ ਸਫ਼ਰ
- 1967 ਵਿੱਚ ਪਹਿਲੀ ਬਾਰ ਉੱਤਰ ਪ੍ਰਦੇਸ਼ ਦੇ ਜਸਵੰਤਨਗਰ ਤੋਂ ਵਿਧਾਇਕ ਬਣੇ।
- 1996 ਤੱਕ ਮੁਲਾਇਮ ਸਿੰਘ ਯਾਦਵ ਜਸਵੰਤਨਗਰ ਤੋਂ ਵਿਧਾਇਕ ਰਹੇ।
- ਪਹਿਲੀ ਬਾਰ ਉਹ 1989 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।
- 1993 ਵਿੱਚ ਉਹ ਦੂਜੀ ਬਾਰ ਰਾਜ ਦੇ ਮੁੱਖ ਮੰਤਰੀ ਬਣੇ।
- 1996 ਵਿੱਚ ਪਹਿਲੀ ਬਾਰ ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ।
- 1996 ਤੋਂ 1998 ਤੱਕ ਉਹ ਯੂਨਾਈਟਿਡ ਫਰੰਟ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਰਹੇ।
- ਉਸ ਦੇ ਬਾਅਦ ਮੁਲਾਇਮ ਸਿੰਘ ਯਾਦਵ ਨੇ ਸੰਭਲ ਅਤੇ ਕੰਨੌਜ ਤੋਂ ਵੀ ਲੋਕ ਸਭਾ ਦੀ ਚੋਣ ਜਿੱਤੀ।
- 2003 ਵਿੱਚ ਇੱਕ ਬਾਰ ਫਿਰ ਮੁਲਾਇਮ ਸਿੰਘ ਯਾਦਵ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।
- ਮੁਲਾਇਮ ਸਿੰਘ ਯਾਦਵ 2007 ਤੱਕ ਯੂਪੀ ਦੇ ਸੀਐੱਮ ਬਣੇ ਰਹੇ।
- ਇਸ ਵਿਚਕਾਰ 2004 ਵਿੱਚ ਉਨ੍ਹਾਂ ਨੇ ਲੋਕ ਸਭਾ ਚੋਣ ਵੀ ਜਿੱਤੀ, ਪਰ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ।
- 2009 ਵਿੱਚ ਉਨ੍ਹਾਂ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ ਵੀ।
- 2014 ਵਿੱਚ ਮੁਲਾਇਮ ਸਿੰਘ ਯਾਦਵ ਨੇ ਆਜ਼ਮਗੜ੍ਹ ਅਤੇ ਮੈਨਪੁਰੀ ਦੋਵਾਂ ਥਾਵਾਂ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ ਵੀ।
- ਬਾਅਦ ਵਿੱਚ ਉਨ੍ਹਾਂ ਨੇ ਮੈਨਪੁਰੀ ਸੀਟ ਛੱਡ ਦਿੱਤੀ।
- 2019 ਵਿੱਚ ਉਨ੍ਹਾਂ ਨੇ ਇੱਕ ਬਾਰ ਫਿਰ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ।
Total Views: 202 ,
Real Estate
















