ਫਰਿਜ਼ਨੋ ਵਿਖੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇ ਗੰਢ ‘ਤੇ ਹੋਇਆ ਵਿਸ਼ੇਸ਼ ਸਮਾਗਮ


ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿੱਚ ਸਮੂੰਹ ਭਾਰਤੀ ਭਾਈਚਾਰੇ ਨੇ ਰਲ ਕੇ ਆਪਣੇ ਦੇਸ਼ ਦੀ ਅਜਾਦੀ ਦੀ 75ਵੀਂ ਵਰ੍ਹੇ ਗੰਢ ਬੜੇ ਮਾਣ ਨਾਲ ਮਨਾਈ। ਸਥਾਨਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਤਿਰੰਗੇ ਦੇ ਰੰਗ ਬਿਖੇਰਦੀ ਸ਼ਾਨਦਾਰ ਡੈਕੋਰੇਸ਼ਨ ਵਿੱਚ ਸਮਾਗਮ ਦੀ ਸੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਜਦ ਕਿ ਗਾਇਕ ਰਾਜ ਬਰਾੜ ਯਮਲਾ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀ ਹਾਜ਼ਰੀ ਭਰੀ। ਇਸ ਬਾਅਦ ਸੁਰੂ ਹੋਇਆ ਰਸਮੀਂ ਸਮਾਗਮ। ਜਿਸ ਦੀ ਸੁਰੂਅਤ ਸਾਂਝੀ ਸੋਚ ਅਖਬਾਰ ਦੇ ਸੰਪਾਦਕ ਬੂਟਾ ਸਿੰਘ ਬਾਸੀ ਨੇ ਸਟੇਜ਼ ਸੰਭਾਲ਼ਦੇ ਹੋਏ ਕੀਤੀ। ਇਸ ਸਮੇਂ ਐਨ.ਆਰ. ਆਈ. ਸਭਾ ਦੇ ਪ੍ਰਧਾਨ ਸ੍ਰ. ਪਾਲ ਸਿੰਘ ਸਹੋਤਾ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਮੁੱਖ ਮਹਿਮਾਨ ਆਕੁੰਨ ਸਭਰਵਾਲ (ਭਾਰਤੀ ਕਾਸਲੇਟ) ਨਾਲ ਜਾਣੂ ਕਰਵਾਇਆ। ਸਮੁੱਚੇ ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਹੋਰ ਵੀ ਬਹੁਤ ਸਾਰੇ ਬੁਲਾਰਿਆ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਜਿੰਨਾਂ ਵਿੱਚ ਬੂਟਾ ਬਾਸੀ, ਪਾਲ ਸਹੋਤਾ, ਰਾਣਾ ਗਿੱਲ, ਪਰਗਟ ਸਿੰਘ, ਕਰਨਲ ਹਰਦੇਵ ਸਿੰਘ ਗਿੱਲ, ਸੁਰਿੰਦਰ ਮੰਢਾਲੀ, ਸਟੀਵ ਬਰੈਡ (ਕਾਉਟੀਸੁਪਰਵਾਈਜ਼ਰ), ਡਾ ਅਰਜਨ ਜੋਸ਼ਨ, ਸੰਤੋਖ ਸਿੰਘ ਮਿਨਹਾਸ, ਨੀਟਾ ਮਾਛੀਕੇ, ਸੁਖਦੇਵ ਸਿੱਧੂ, ਜੁਗਰਾਜ ਸਿੰਘ ਕਾਹਲੋ ਹੋਸਟ ਪ੍ਰਾਈਮ ਏਸ਼ੀਆ, ਚਰਨ ਗੁਰਮ, ਮਲਕੀਤ ਕਿੰਗਰਾ ਆਦਿਕ ਦੇ ਨਾਂ ਜਿਕਰਯੋਗ ਹਨ। ਜੀ.ਐਚ.ਜੀ. ਅਕੈਡਮੀਂ ਦੇ ਬੱਚਿਆ ਨੇ ਗਿੱਧੇ ਅਤੇ ਭੰਗੜੇ ਦਾ ਸਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਬੋਲਦੇ ਹੋਏ ਭਾਰਤੀ ਕਾਸਲੇਟ ਡਾ. ਸਭਰਵਾਲ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਵੀਜੇ ਆਦਿਕ ਸੰਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਉਹਨਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਨਫਰਾਂਸਿਸਕੋ ਦੇ ਭਾਰਤੀ ਸ਼ਿਫਾਰਤਖਾਨੇ ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੀ ਨਿੰਦਾ ਵੀ ਕੀਤੀ। ਸ੍ਰ. ਚਰਨਜੀਤ ਸਿੰਘ ਬਾਠ, ਅਵਤਾਰ ਗਿੱਲ ਅਤੇ ਪ੍ਰਬੰਧਕਾ ਵੱਲੋਂ ਸਭਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮੁੱਚੇ ਭਾਰਤੀ ਭਾਈਚਾਰੇ ਦੇ ਸਹਿਯੋਗ ਲਈ ਚਰਨ ਗੁਰਮ ਨੇ ਸਭ ਦਾ ਧੰਨਵਾਦ ਕੀਤਾ।
ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪਾਲ ਸਹੋਤਾ, ਰਾਣਾ ਗਿੱਲ, ਚਰਨ ਗੁਰਮ, ਬੂਟਾ ਬਾਸੀ, ਗੁਰਮੀਤ ਗਾਜੀਆਣਾ ਅਤੇ ਸਮੂੰਹ ਸਹਿਯੋਗੀ ਵਧਾਈ ਦੇ ਪਾਤਰ ਹਨ। ਅੰਤ ਸੁਆਦਿਸ਼ਟ ਭੋਜ਼ਨ ਨਾਲ ਇਹ ਸ਼ਾਂਮ ਦੇਸ਼ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਯਾਦਗਾਰੀ ਹੋ ਨਿਬੜੀ।
ਫੋਟੋ: ਭਾਰਤੀ ਕਾਸਲੇਟ ਸਭਰਵਾਲ ਦਾ ਸਨਮਾਨ ਕਰਨ ਸਮੇਂ ਅਤੇ ਹੋਰ ਯਾਦਗਾਰੀ ਤਸਵੀਰਾ।

Total Views: 49 ,
Real Estate