ਉਸਾਰੀ ਅਧੀਨ ਫਲਾਈ ਓਵਰ ਦਾ ਰੁਕਿਆ ਕੰਮ ਜਲਦੀ ਸ਼ੁਰੂ ਕੀਤਾ ਜਾਵੇ

ਸ੍ਰੀ ਮੁਕਤਸਰ ਸਾਹਿਬ, 22 ਅਗਸਤ (ਘੁਮਾਣ)
ਮੁਕਤਸਰ-ਜਲਾਲਾਬਾਦ ਰੋਡ ‘ਤੇ ਰੇਲਵੇ ਫਾਟਕ ਨੰ ਬੀ 30 ਤੇ ਉਸਾਰੀ ਅਧੀਨ ਫਲਾਈਓਵਰ ਦਾ ਕੰਮ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਹੈ ਹੁਣ ਫਿਰ ਉਹ ਉੱਥੋਂ ਦੇ ਦੁਕਾਨਕਾਰਾਂ ਦੇ ਕਾਰਣ ਤਕਰੀਬਨ 15 ਦਿਨਾਂ ਤੋਂ ਬੰਦ ਕਰਵਾ ਦਿੱਤਾ ਹੈ। ਇਹ ਕੰਮ ਪੁਰਾਣੀ ਦਾਣਾ ਮੰਡੀ ਦੇ ਗੇਟ , ਹੇਠਾਂ ਰਸਤੇ ਤੋਂ ਲੈ ਕੇ ਸਿਨੇਮੇ ਤੱਕ ਬੰਦ ਪਿਆ ਹੈ। ਇੱਥੇ ਦੱਸ ਦੇਈਏ ਕਿ ਜਲਾਲਾਬਾਦ ਰੋਡ ਦੀ ਜਮੀਨੀ ਚੋੜਾਈ ਸਰਕਾਰੀ ਰਿਕਾਰਡ ਮੁਤਾਬਕ 57 ਫੁੱਟ ਹੈ। ਅੰਡਰ ਪਾਸ ਤੋਂ ਲੈ ਕੇ ਸਾਈਨ ਪਾਲ ਸਿਨੇਮੇ ਤੱਕ ਸੜਕ ਦੇ ਦੋਨੋਂ ਪਾਸੇ ਨਜਾਇਜ ਕਬਜੇ ਹੋਣ ਕਾਰਣ ਸੜਕ ਦੀ ਚੌੜਾਈ 57 ਫੁੱਟ ਦੀ ਬਜਾਏ 54 ਫੁੱਟ ਹੈ ਅਤੇ ਅੱਗੇ ਸਿਨੇਮੇ ਕੋਲ ਜਾ ਕੇ 52 ਫੁੱਟ ਹੈ। ਦੋਨੋਂ ਪਾਸੇ ਨਜਾਇਜ ਕਬਜੇ ਹੋਣ ਕਰਕੇ ਅਤੇ ਜਗ੍ਹਾ ਦੀ ਘਾਟ ਕਾਰਣ ਸਰਵਿਸ ਰੋਡ ਦੀ ਚੋੜਾਈ ਘੱਟ ਜਾਂਦੀ ਹੈ ਅਤੇ ਦੁਕਾਨਦਾਰ ਸਰਵਿਸ ਰੋਡ ਦੀ ਚੌੜਾਈ ਵਧਾਉਣਾ ਚਾਹੁੰਦੇ ਹਨ। ਦੋਨੋਂ ਪਾਸੇ ਦੇ ਦੁਕਾਨਦਾਰ ਆਪਣੇ ਆਪਣੇ ਪਾਸੇ ਨੂੰ ਸਹੀ ਦੱਸਦੇ ਹਨ। ਇਸਤੋਂ ਇਲਾਵਾ ਪੁਲ ਦੇ ਦੋਨੋਂ ਪਾਸੇ ਸਰਵਿਸ ਰੋਡ ‘ਤੇ ਡਰੇਨਜ ਨਾਲਾ ਬਨਣਾ ਹੈ। ਜਿੱਥੇ ਨਾਲਾ ਬਣਨਾ ਹੈ ਉੱਥੇ ਕਈ ਬਿਜਲੀ ਦੇ ਖੰਭੇ ਅੜਿੱਕਾ ਪਾਉਂਦੇ ਹਨ ਇਸ ਕਰਕੇ ਅੜਿੱਕਾ ਬਣ ਰਹੇ ਖੰਭੇ ਹਟਾਏ ਜਾਣ ਦੀ ਲੋੜ ਹੈ। ਫਾਟਕ ਦੇ ਦੋਨੋਂ ਪਾਸੇ ਫਲਾਈਓਵਰ ਫੁੱਟ ਪਾਥ ਬਿ੍ਰਜ ਨੂੰ ਦੋਨੋਂ ਪਾਸੇ ਆਉਣ ਜਾਣ ਲਈ ਪੌੜੀਆਂ ਬਣਨੀਆਂ ਹਨ। ਸਿਟੀ ਸਾਈਡ ਪੌੜੀਆਂ ਦਾ ਕੰਮ ਸ਼ੁਰੂ ਹੈ ਜਦਕਿ ਫਾਟਕੋਂ ਪਾਰ ਪੌੜੀਆਂ ਲਈ ਲੋੜੀਂਦੀ ਜਗ੍ਹਾ ਉਪਲੱਬਧ ਨਹੀਂ ਹੈ ਜੋ ਕੰਮ ਵਿੱਚ ਅੜਿੱਕਾ ਬਣੀ ਹੋਈ ਹੈ । ਇਸ ਤੋਂ ਅੱਗੇ ਅੰਡਰ ਪਾਸ ਤੋਂ ਲੈ ਕੇ ਸਿਨੇਮੇ ਤੱਕ , ਪੁਲ ਦੀ ਅਲਾਇਨਮੈਂਟ ਵਿਚ ਸੀਵਰ ਦੇ ਮੇਨ ਹੋਲ ਹਨ, ਉਹਨਾਂ ਨੂੰ ਡਿਜਾਇਨ ਮੁਤਾਬਿਕ ਸਹੀ ਕੀਤਾ ਜਾਣ ਦੀ ਜ਼ਰੂਰਤ ਹੈ। ਨੈਸ਼ਨਲ ਕੰਜਿਊਮਰ ਅਵੈਅਰਨੈਸ ਦੇ ਜਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਜਨਰਲ ਸਕੱਤਰ ਸੁਭਾਸ਼ ਚਗਤੀ ਅਤੇ ਪ੍ਰੈਸ ਸਕੱਤਰ ਕਾਲਾ ਸਿੰਘ ਬੇਦੀ ਨੇ ਕਿਹਾ ਕਿ ਇਸ ਸੰਬੰਧੀ ਹਰ ਪੱਧਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਪਰੰਤੂ ਕੋਈ ਵੀ ਅਧਿਕਾਰੀ ਕੰਮ ਪ੍ਰਤੀ ਸੰਜੀਦਾ ਨਹੀਂ ਹੈ। ਜਿਸ ਕਾਰਣ ਜਨਤਾ ਪਹਿਲਾਂ ਹੀ ਬਹੁਤ ਪਰੇਸ਼ਾਨੀ ’ਚ ਹੈ ਅਤੇ ਜੇਕਰ ਇਹ ਪੁਲ ਹੁਣ ਵੀ ਸਮੇਂ ਸਿਰ ਨਾ ਬਣਿਆ ਤਾਂ ਸ਼ਹਿਰ ਦਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੋ ਜਾਵੇਗਾ ਕਿਉਂਕਿ ਦੋਹਾਂ ਪਾਸਿਆਂ ਤੋਂ ਆਵਾਜਾਹੀ ਬਿਲਕੁਲ ਬੰਦ ਹੈ। ਉਨ੍ਹਾਂ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਸੈਂਟਰ ਲਾਈਨ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਖੰਭੇ ਆਦਿ ਜੋ ਅੜਿੱਕਾ ਹਨ ਉਹ ਦੂਰ ਕੀਤੇ ਜਾਣ ਅਤੇ ਪੁਲ ਦਾ ਰੁਕਿਆ ਹੋਇਆ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।
Total Views: 97 ,
Real Estate