ਬਾਦਲ ਅਕਾਲੀ ਦਲ ਦੇ ਸਭ ਤੋਂ ਗਰੀਬ ਆਗੂ !


ਵਿਧਾਨ ਸਭਾ ਚੋਣਾਂ 2022 ਲੜਨ ਲਈ ਦੋਨਾਂ ਨੂੰ ਪਾਰਟੀ ਵੱਲੋਂ 30-30 ਲੱਖ ਰੁਪਏ ਦਾ ਫੰਡ ਦਿੱਤਾ

ਸ੍ਰੋਮਣੀ ਅਕਾਲੀ ਦਲ ਅਨੁਸਾਰ ਪਾਰਟੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਭ ਤੋਂ ‘ਗਰੀਬ’ ਅਕਾਲੀ ਆਗੂ ਹਨ।ਦਰਅਸਲ, ਪਾਰਟੀ ਨੇ ਸਾਲਾਨਾ ਰਿਟਰਨ ਭਾਰੀ ਹੈ ਜਿਸ ਨੂੰ ਵੇਖ ਕਿ ਇਹੀ ਲੱਗਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਪਾਰਟੀ ਦੀ ਸਾਲਾਨਾ ਟੈਕਸ ਰਿਟਰਨ ਭਰੀ। ਇਸ ਦੌਰਾਨ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਪਾਰਟੀ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਸ ਨੂੰ ਕਿੰਨਾ ਫੰਡ ਦਿੱਤਾ ਗਿਆ। ਪਾਰਟੀ ਵੱਲੋਂ ਸਾਲਾਨਾ ਰਿਟਰਨ ਭਰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਗਰੀਬ ਆਗੂ ਦੱਸਿਆ ਗਿਆ। ਪਾਰਟੀ ਵੱਲੋਂ ਰਿਟਰਨ ਵਿੱਚ ਦਿੱਤੀ ਜਾਣਕਾਰੀ ਦੇ ਖੁਲਾਸੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 2022 ਵਿੱਚ 97 ਉਮੀਦਵਾਰਾਂ ਵਿਚੋਂ ਇਨ੍ਹਾਂ ਦੋ ਉਮੀਦਵਾਰਾਂ ਨੂੰ ਪਾਰਟੀ ਵੱਲੋਂ 30-30 ਲੱਖ ਰੁਪਏ ਦਾ ਚੰਦਾ ਜਾਰੀ ਕੀਤਾ ਗਿਆ। ਪੰਜਾਬ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਅਤੇ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ 97 ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ, ਜਦਕਿ 20 ਉਮੀਦਵਾਰ ਬਹੁਜਨ ਸਮਾਜ ਪਾਰਟੀ ਨੇ ਉਤਾਰੇ ਸਨ।

Total Views: 51 ,
Real Estate