CIA Chief ਦਾ ਖੁਫੀਆ ਦੌਰਾ; ਅਮਰੀਕੀ ਫੌਜੀ ਜਹਾਜ਼ ਵਿਚ ਰੂਸ ਪੁੱਜੇ

ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੇ ਡਾਇਰੈਕਟਰ ਜੌਨ ਰੈਟਕਲਿਫ ਮਾਸਕੋ ਪਹੁੰਚ ਗਏ ਹਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਹ ਅਮਰੀਕੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ (C-17 Globemaster) ਜਹਾਜ਼ ਰਾਹੀਂ ਮਾਸਕੋ ਗਏ ਹਨ ਅਤੇ ਉੱਥੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।ਰੈਟਕਲਿਫ ਦੇ ਇਸ ਰੂਸ ਦੌਰੇ ਦਾ ਪਹਿਲਾਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ। ਅਮਰੀਕੀ ਫ਼ੌਜੀ ਜਹਾਜ਼ ਦੇ ਮਾਸਕੋ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੀ ਇਸ ਯਾਤਰਾ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਰੂਸੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੀ-17 ਗਲੋਬਮਾਸਟਰ ਦੀ ਮਾਸਕੋ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਸਰਕਾਰ ਵੱਲੋਂ ਵੀ ਇਸ ਦੌਰੇ ‘ਤੇ ਸ਼ੁਰੂ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।ਜਾਣਕਾਰੀ ਅਨੁਸਾਰ ਇਹ ਜਹਾਜ਼ ਰੂਸੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਈ ਥਾਵਾਂ ‘ਤੇ ਰੁਕਿਆ ਇਸ ਨੇ ਚਾਰਲਸਟਨ ਇੰਟਰਨੈਸ਼ਨਲ ਏਅਰਪੋਰਟ/ਏਅਰ ਫੋਰਸ ਬੇਸ ਅਤੇ ਫਿਰ ਲਾਤਵੀਆ ਦੇ ਰੀਗਾ ਵਿਚ ਰੁਕਣ ਤੋਂ ਬਾਅਦ ਰੂਸੀ ਸਰਹੱਦ ਵੱਲ ਆਪਣੀ ਯਾਤਰਾ ਜਾਰੀ ਰੱਖੀ ਸੀ। ਯੂਰਪੀਅਨ ਯੂਨੀਅਨ ਦੇ ਏਅਰ ਟਰੈਫਿਕ ਕੰਟਰੋਲ ਅਧਿਕਾਰੀਆਂ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਫੌਜੀ ਜਹਾਜ਼ ਲਾਤਵੀਆ ਤੋਂ ਰਵਾਨਾ ਹੋ ਕੇ ਸਿੱਧਾ ਰੂਸੀ ਖੇਤਰ ਵੱਲ ਗਿਆ ਸੀ।

Total Views: 1 ,
Real Estate