ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ‘ਚੋਂ 5 ਸਾਲਾ ਬੱਚੀ ਦੀ ਲਾਸ਼ ਮਿਲੀ,ਸ਼ੱਕੀ ਔਰਤ ਦੀਆਂ ਤਸਵੀਰਾਂ ਜਾਰੀ

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਚੋਂ ਇਕ 5 ਸਾਲਾ ਬੱਚੀ ਦੀ ਲਾਸ਼ ਮਿਲੀ । ਇਸ ਬਾਰੇ ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਨੂੰ ਸਪੁਰਦ ਕਰ ਦਿੱਤਾ। ਪੁਲਿਸ ਅਧਿਕਾਰੀਆਂ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਚੋਂ ਪੰਜ ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੀ ਉਮਰ ਲਗਭਗ 5 ਸਾਲ ਲੱਗਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।ਬੱਚੀ ਦੀ ਸਨਾਖ਼ਤ ਨਹੀਂ ਹੋ ਪਾਈ ਅਤੇ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਜਾਂ ਇਸ ਬੱਚੀ ਨਾਲ ਸਬੰਧਤ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ (ਨੰ: 9781130219) ਜਾਂ ਫਿਰ ਸਥਾਨਕ ਗਲਿਆਰਾ ਚੌੰਕੀ ਵਿਖੇ ਦੱਸਣ ਦੀ ਕ੍ਰਿਪਲਾਤਾ ਕਰਨੀ। ਸੀਸੀਟੀਵੀ ਫੁਟੇਜ ‘ਚ ਇਸ ਬੱਚੀ ਨਾਲ ਸ਼ੱਕੀ ਔਰਤ ਦੇਖੀ ਗਈ, ਜੇ ਇਸ ਬਾਰੇ ਵੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਕਤ ਨੰਬਰ ਉੱਤੇ ਜਾਂ ਕੋਤਵਾਲੀ ਗਲਿਆਰਾ ਚੌਂਕੀ ਪਾਸ ਸਾਂਝੀ ਕਰਨੀ।

Total Views: 29 ,
Real Estate