ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਸਤਲੁਜ’ (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 3 ਜੁਲਾਈ ਨੂੰ ਹੀ Zee5 ‘ਤੇ ਰਿਲੀਜ਼ ਕੀਤੀ ਗਈ ਸੀ। ਦਿਲਜੀਤ ਦੁਸਾਂਝ ਨੇ ਫਿਲਮ ’ਸਤਲੁਜ’ ’ਤੇ ਪਾਬੰਦੀ ਲੱਗਣ ਮਗਰੋਂ ਸਖ਼ਤ ਪ੍ਰਤੀਕਰਮ ਦਿੱਤਾ ਹੈ।ਉਹਨਾਂ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ’ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ’। ਨਾਲ ਹੀ ਲਿਖਿਆ ਹੈ ਕਿ ਸਤਲੁਜ ਨਾਲ ਉਹੀ ਕੁਝ ਹੋਇਆ ਜੋ ਜਸਵੰਤ ਸਿੰਘ ਖਾਲੜਾ ਨਾਲ ਹੋਇਆ ਸੀ।ਫਿਲਮ ‘ਸਤਲੁਜ’ (Satluj) ਨੂੰ ਲੈ ਕੇ ਪ੍ਰਮੁੱਖ ਓਟੀਟੀ ਪਲੇਟਫਾਰਮ ZEE5 ਵੱਲੋਂ ਇੱਕ ਅਧਿਕਾਰਤ ਅਤੇ ਅਹਿਮ ਬਿਆਨ ਜਾਰੀ ਕੀਤਾ ਗਿਆ ਹੈ। ZEE5 ਨੇ ਅਧਿਕਾਰਤ ਬਿਆਨ ਵਿੱਚ ਲਿਖਿਆ, “ਸਤਲੁਜ ਸ਼ਾਇਦ ਕੁਝ ਸਮੇਂ ਲਈ ਰੁਕ ਗਈ ਹੈ। ਪਰ ਇਸ ਨੇ ਜਿਸ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ, ਉਹ ਅਜੇ ਰੁਕੀ ਨਹੀਂ ਹੈ।” ਇਸ ਦੇ ਨਾਲ ਹੀ ZEE5 ਨੇ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਅੱਗੇ ਲਿਖਿਆ, “ਇਸ ਬੇਮਿਸਾਲ ਅਤੇ ਸ਼ਾਨਦਾਰ ਪਿਆਰ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਇਸ ਫਿਲਮ ‘ਸਤਲੁਜ’ (Satluj) ਨੂੰ ਬਹੁਤ ਜਲਦ ਹੀ ਵਾਪਸ ਲੈ ਕੇ ਆਵਾਂਗੇ।”

Total Views: 32 ,
Real Estate