ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ ਦੀ ਮੰਗ ਕੀਤੀ ਸੀ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਰਾ ਦੇ ਵਕੀਲ ਨੂੰ ਕਿਹਾ, ਨਵੇਂ ਸਿਰੇ ਤੋਂ ਪੈਰੋਲ ਦੀ ਮੰਗ ਲੈ ਕੇ ਦਿੱਲੀ ਦੇ ਜੇਲ੍ਹ ਸੁਪਰਡੈਂਟ ਨੂੰ ਰਿਪ੍ਰਜੈਂਟੇਸ਼ਨ ਦਿੱਤੀ ਜਾਵੇ। ਜੇਲ੍ਹ ਸੁਪਰਡੈਂਟ ਉਨ੍ਹਾਂ ਦੀ ਅਰਜ਼ੀ ਨੂੰ ਦਿੱਲੀ ਦੇ ਗ੍ਰਹਿ ਸਕੱਤਰ ਰਾਹੀਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਭੇਜੀ ਜਾਵੇਗੀ। ਉਸ ਤੋਂ ਬਾਅਦ ਅਰਜ਼ੀ ਫਿਰ ਚੰਡੀਗੜ੍ਹ ਸੈਸ਼ਨ ਜੱਜ ਕੋਲ ਜਾਵੇਗੀ, ਜੋ ਇਸ ‘ਤੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਤੋਂ ਰਿਪੋਰਟ ਮੰਗਣਗੇ। ਉਨ੍ਹਾਂ ਦੀ ਰਿਪੋਰਟ ਤੋਂ ਬਾਅਦ, ਇਹ ਰਿਪੋਰਟ ਚੰਡੀਗੜ੍ਹ ਸੈਸ਼ਨ ਜੱਜ, ਫਿਰ ਚੰਡੀਗੜ੍ਹ ਗ੍ਰਹਿ ਸਕੱਤਰ, ਉਸ ਤੋਂ ਬਾਅਦ ਫਿਰ ਦਿੱਲੀ ਜੇਲ੍ਹ ਅਥਾਰਟੀ ਕੋਲ ਜਾਵੇਗੀ, ਜੋ ਹਵਾਰਾ ਦੀ ਪੈਰੋਲ ਬਾਰੇ ਫੈਸਲਾ ਲੈਣਗੇ। ਇਹ ਸਾਰੀ ਪ੍ਰਕਿਰਿਆ ਡੇਢ ਮਹੀਨੇ ਦੇ ਅੰਦਰ ਪੂਰੀ ਹੋਵੇਗੀ।
Real Estate




















