15 ਅਗਸਤ ਤੋਂ ਪਹਿਲਾਂ ਦਿੱਲੀ ‘ਚ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ

ਦੇਸ਼ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਮਨਾਉਣ ਲਈ ਤਿਆਰ ਹੈ। ਇਸ ਕਾਰਨ ਪੁਲਿਸ ਵੀ 15 ਅਗਸਤ ਨੂੰ ਹਾਈ ਅਲਰਟ ‘ਤੇ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਦਿੱਲੀ ‘ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਵੀ ਸੁਰੱਖਿਆ ਨੂੰ ਲੈ ਕੇ ਮੀਟਿੰਗ ਕੀਤੀ ਹੈ।ਦਿੱਲੀ ਪੁਲਿਸ ਦੇ 10 ਹਜ਼ਾਰ ਤੋਂ ਵੱਧ ਜਵਾਨ ਲਾਲ ਕਿਲੇ ਦੇ ਆਲੇ-ਦੁਆਲੇ ਅਤੇ ਇਸ ਵੱਲ ਜਾਣ ਵਾਲੀਆਂ ਸੜਕਾਂ ‘ਤੇ ਤਾਇਨਾਤ ਰਹਿਣਗੇ। ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪੁਲਿਸ ਦਾ ਪਹਿਰਾ ਹੋਵੇਗਾ। ਇਸ ਵਾਰ ਲੋਕਾਂ ਨੂੰ ਪਤੰਗਾਂ ਅਤੇ ਗੁਬਾਰੇ ਉਡਾਉਣ ਤੋਂ ਵੀ ਰੋਕਿਆ ਜਾਵੇਗਾ, ਜਦਕਿ ਇਲਾਕੇ ਵਿੱਚ ਪਤੰਗਬਾਜ਼ੀ ਨੂੰ ਰੋਕਣ ਲਈ 400 ਤੋਂ ਵੱਧ ਪਤੰਗ ਫੜਨ ਵਾਲੇ ਤਾਇਨਾਤ ਕੀਤੇ ਜਾਣਗੇ।

Total Views: 161 ,
Real Estate