ਟਰੰਪ ਦੇ ਘਰ ਉੱਤੇ FBI ਦਾ ਛਾਪਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਫਲੋਰਿਡਾ ਸਥਿਤ ਉਨ੍ਹਾਂ ਦੇ ਘਰ ਵਿਖੇ ਐਫਬੀਆਈ ਨੇ ਛਾਪਾ ਮਾਰਿਆ ਹੈ।ਆਪਣੇ ਬਿਆਨ ਵਿੱਚ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਘਰ ‘ਮਾਰ -ਆ-ਲਾਗੋ’ ਨੂੰ ‘ਵੱਡੀ ਗਿਣਤੀ ਵਿਚ ਮੌਜੂਦ ਐੱਫਬੀਆਈ ਏਜੰਟਸ’ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਰੇਡ ਕੁਝ ਅਧਿਕਾਰਿਤ ਦਸਤਾਵੇਜ਼ਾਂ ਨਾਲ ਸਬੰਧਿਤ ਹੈ ਅਤੇ ਇਹ ਉਸ ਸਮੇਂ ਹੋਈ ਹੈ, ਜਦੋਂ ਟਰੰਪ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਤਿਆਰੀ ਕਰ ਰਹੇ ਹਨ।ਸੀਐੱਨਐੱਨ ਮੁਤਾਬਕ ਜਦੋਂ ਇਹ ਰੇਡ ਹੋਈ ਤਾਂ ਡੋਨਲਡ ਟਰੰਪ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਵਿਖੇ ਮੌਜੂਦ ਸਨ।
ਦਰਅਸਲ ਫਰਵਰੀ ਵਿੱਚ ਅਮਰੀਕਾ ਦੇ ਨੈਸ਼ਨਲ ਆਰਕਾਈਵਜ਼ ਵਿਭਾਗ ਨੇ ਨਿਆਂ ਵਿਭਾਗ ਨੂੰ ਆਖਿਆ ਕਿ ਡੋਨਲਡ ਟਰੰਪ ਜਿਸ ਸਮੇਂ ਰਾਸ਼ਟਰਪਤੀ ਸਨ, ਉਸ ਸਮੇਂ ਦੇ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਜਾਵੇ।ਇਨ੍ਹਾਂ ਦਸਤਾਵੇਜ਼ਾਂ ਨੂੰ ਉਨ੍ਹਾਂ ਨੇ ਕਿਵੇਂ ਸੰਭਾਲਿਆ ਸੀ, ਇਸ ਬਾਰੇ ਵੀ ਜਾਂਚ ਹੋਵੇ।ਨੈਸ਼ਨਲ ਆਰਕਾਈਵਜ਼ ਅਮਰੀਕਾ ਦਾ ਸਰਕਾਰੀ ਦਸਤਾਵੇਜ਼ਾਂ ਦੀ ਸੰਭਾਲ ਕਰਨ ਵਾਲਾ ਵਿਭਾਗ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਰਾਸ਼ਟਰਪਤੀ ਨਾਲ ਸਬੰਧਤ ਦਸਤਾਵੇਜ਼ ਵੀ ਸ਼ਾਮਲ ਹੁੰਦੇ ਹਨ।ਨੈਸ਼ਨਲ ਆਰਕਾਈਵਜ਼ ਵੱਲੋਂ ਦਾਅਵਾ ਕੀਤਾ ਗਿਆ ਕਿ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਘਰ ਵਿਚੋਂ 15 ਡੱਬੇ ਇਨ੍ਹਾਂ ਦਸਤਾਵੇਜ਼ਾਂ ਦੇ ਮਿਲੇ ਹਨ।ਜਿਨ੍ਹਾਂ ਵਿੱਚੋਂ ਕੁਝ ਵਰਗੀਕ੍ਰਿਤ ਦਸਤਾਵੇਜ਼ ਹਨ, ਭਾਵ ਅਹਿਮ ਗੁਪਤ ਦਸਤਾਵੇਜ਼ ਹਨ।ਕਾਨੂੰਨ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੇ ਸਾਰੇ ਦਸਤਾਵੇਜ਼, ਈਮੇਲ ਅਤੇ ਚਿੱਠੀਆਂ ਨੈਸ਼ਨਲ ਆਰਕਾਈਵਜ਼ ਨੂੰ ਦੇਣੀਆਂ ਪੈਂਦੀਆਂ ਹਨ।ਪਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਜਿਹੇ ਕੁਝ ਦਸਤਾਵੇਜ਼ਾਂ ਨੂੰ ਪਾੜ ਦਿੱਤਾ ਹੈ ਅਤੇ ਤਬਾਹ ਕਰ ਦਿੱਤਾ ਹੈ।

Total Views: 330 ,
Real Estate