ਪੰਜਾਬ ‘ਚ ਫਿਰ ਤੋਂ ਕੋਰੋਨਾ ਦੀ ਪਕੜ ,ਸਰਕਾਰੀ ਸਕੂਲ ਦੇ 17 ਵਿਦਿਆਰਥੀ ਪਾਜਿਟਿਵ

ਕੋਰੋਨਾ ਮਾਮਲਿਆਂ ਵਿਚ ਵਾਧੇ ਦੀਆਂ ਰਿਪੋਰਟਾਂ ਹਰ ਰੋਜ਼ ਆ ਰਹੀਆਂ ਹਨ। ਮੁਹਾਲੀ ਦੇ ਇੱਕ ਸਰਕਾਰੀ ਸਕੂਲ ਦੇ 17 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਪਿੰਡ ਤੀੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 17 ਵਿਦਿਆਰਥੀ ਕਰਨਾ ਦੀ ਪਕੜ ਵਿਚ ਆ ਗਏ ਹਨ। ਇਹਨਾਂ ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਦਵਾਈਆਂ ਸੈਨੇਟਾਈਜ਼ਰ ਤੇ ਮਾਸਕ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਜਦਕਿ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

Total Views: 362 ,
Real Estate