ਤਾਲਿਬਾਨ ਵੱਲੋਂ ਸਿੱਖਾਂ ਨੂੰ ਵਾਪਸ ਆਉਣ ਦੀ ਅਪੀਲ ਦੇ ਅਗਲੇ ਦਿਨ ਹੀ ਗੁਰਦੁਆਰਾ ਕਰਤੇ ਪਰਵਾਨ ਨੇੜੇ ਮੁੜ ਬੰਬ ਧਮਾਕਾ

ਅਫਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ ਨੇੜੇ ਮੁੜ ਬੰਬ ਧਮਾਕਾ ਹੋਇਆ । ਇਸ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਗੁਰੂ ਘਰ ਦੇ ਸਾਹਮਣੇ ਇਕ ਦੁਕਾਨ ਵਿਚ ਹੋਇਆ ਹੈ। ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਇਹ ਧਮਾਕਾ ਗੁਰਦੁਆਰਾ ਦੇ ਸਾਹਮਣੇ ਬਣੀ ਇਕ ਦੁਕਾਨ ਵਿਚ ਹੋਇਆ ਹੈ। ਇਸ ਧਮਾਕੇ ਪਿੱਛੋਂ ਇਥੇ ਰਹਿੰਦੇ ਸਿੱਖਾਂ ਵਿਚ ਕਾਫੀ ਸਹਿਮ ਹੈ। ਪਿਛਲੇ ਮਹੀਨੇ ਵੀ ਗੁਰਦੁਆਰਾ ਕਰਤੇ ਪਰਵਾਨ ਵਿਚ ਵੱਡਾ ਧਮਾਕਾ ਕੀਤਾ ਸੀ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਵਿਚ ਗੁਰੂ ਘਰ ਦੀ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਅਜੇ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਚੱਲ ਹੀ ਰਹੀ ਸੀ । ਇਸ ਤੋਂ ਪਹਿਲਾਂ ਤਾਲਿਬਾਨੀਆਂ ਨੇ ਸਿੱਖਾਂ ਤੇ ਹਿੰਦੂਆਂ ਨੂੰ ਵਾਪਸ ਮੁੜਨ ਦੀ ਅਪੀਲ ਕਰਦਿਆਂ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਤੇ ਅਗਲੇ ਦਿਨ ਹੀ ਗੁਰਦੁਆਰਾ ਕਰਤੇ ਪਰਵਾਨ ਨੇੜੇ ਇਹ ਧਮਾਕਾ ਹੋ ਗਿਆ ।

Total Views: 296 ,
Real Estate