
ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੈਗਸਟਰ ਮਨੂੰ ਕੁੱਸਾ ਅਤੇ ਰੂਪਾ ਦਾ ਅੱਜ ਅਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਹੀ ਗੈਂਗਸਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਸਪਤਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ। ਜਿਥੇ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਿਥੇ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ, ਉਥੇ ਹੀ ਕਿਹਾ ਕਿ, ਦੋ ਜਾਣਿਆ ਦੇ ਮਰਨ ਦੇ ਨਾਲ ਮੇਰਾ ਬੇਟਾ ਵਾਪਸ ਨਹੀਂ ਆ ਜਾਣਾ। ਇਸ ਦੇ ਨਾਲ ਹੀ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਕਿਹਾ ਕਿ, ਹਾਲੇ ਇਹ ਤਾਂ ਸ਼ੁਰੂਆਤ ਹੈ, ਲੜਾਈ ਬੇਹੱਦ ਲੰਮੀ ਹੈ।
Total Views: 271 ,
Real Estate



















