ਰਾਸ਼ਟਰਪਤੀ ਮਹੱਲ ‘ਚ ਲੋਕਾਂ ਨੇ ਸਵੀਮਿੰਗ ਪੂਲ ‘ਚ ਲਾਈਆਂ ਤਾਰੀਆਂ

ਦਵਿੰਦਰ ਸਿੰਘ ਸੋਮਲ

ਸ਼੍ਰੀ ਲੰਕਾ ਦੇ ਰਾਸ਼ਟਰਪਤੀ ਮਹੱਲ ‘ਚ ਲੋਕਾ ਨੇ ਜਬਰਦਸਤੀ ਬੜਕੇ ਸਵੀਮਿੰਗ ਪੂਲ ‘ਚ ਲਾਈਆ ਤਾਰੀਆ ਹਾਲ ਚ ਬੇਠਕੇ ਗੇਮਾ ਖੇਡੀਆ ਖਾਣਾ ਦਾਣਾ ਬਣਾਕੇ ਛੱਕਿਆ ਵੀ ।ਸ਼੍ਰੀ ਲੰਕਾ ਇਸ ਸਮੇ ਇੱਕ ਬਹੁਤ ਬੁਰੇ ਆਰਥਿਕ ਸੰਕਟ ਵਿੱਚੋ ਗੁਜ਼ਰ ਰਿਹਾ।ਇਸੇ ਬੁਰੀ ਆਰਥਕਿਤਾ ਦੇ ਚਲਦਿਆ ਆਵਾਮ ਵਲੋ ਹਿੰਸਕ ਪ੍ਰਦਸ਼ਨ ਕੀਤੇ ਜਾ ਰਹੇ ਨੇ।ਬੀਤੇ ਕੱਲ ਸ਼ਨੀਵਾਰ ਨੂੰ ਪ੍ਰਦਸ਼ਨਕਾਰੀ ਰਾਸ਼ਟਰਪਤੀ ਭਵਨ ਵਿੱਚ ਬੜ ਗਏ।ਪ੍ਰਧਾਨ ਮੰਤਰੀ ਦੀ ਨਿੱਜੀ ਰਿਹਾਇਸ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਰਾਸ਼ਟਰਪਤੀ ਨਿਵਾਸ ਅੰਦਰ ਆਪਣੇ ਪਰਿਵਾਰ ਨਾਲ ਘੁੰਮ ਰਹੇ ਇੱਕ ਪ੍ਰਦਸ਼ਨਕਾਰੀ ਨੇ ਆਖਿਆ ਕੇ ਅਸੀ ਤਾਂ ਸੋਚਦੇ ਸੀ ਕੇ 1948 ‘ਚ ਬਰਤਾਨਵੀ ਸ਼ਾਸ਼ਨ ਤੋ ਸਾਨੂੰ ਆਜ਼ਾਦੀ ਮਿਲੀ ਪਰ ਅਸਲੀ ਆਜ਼ਾਦੀ ਤਾਂ ਅੱਜ ਹਾਸਿਲ ਹੋਈ ਏ।
ਦੋਵਾ ਰਾਸ਼ਟਰਪਤੀ ਅਤੇ ਪੀਐਮ ਨੇ ਆਪਣੇ ਆਹੁਦਿਆ ਤੋ ਲਾਂਭੇ ਹੋਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਐਤਵਾਰ ਨੂੰ ਰਾਜਧਾਨੀ ਕੌਲੰਬੋ ਦਾ ਮਾਹੌਲ ਸ਼ਾਤ ਦੱਸਿਆ ਜਾ ਰਿਹਾ।ਅੱਜ ਵਿਰੋਧੀ ਧਿਰਾ ਦੇ ਸਿਆਸਤਦਾਨ ਇਕੱਠੇ ਹੋ ਰਹੇ ਨੇ ਅੰਤਰਿਮ ਸਰਕਾਰ ਬਣਾਉਣ ਲਈ ਵਿਚਾਰ ਕਰਨ ਵਾਸਤੇ।
ਪੁਲਿਸ ਦਾ ਕਹਿਣਾ ਹੈ ਕੀ ਸ਼ਨੀਵਾਰ ਨੂੰ ਹੋਈ ਹਿੰਸਾ ਦੇ ਚਲਦਿਆ ਤਿੰਨ ਹਜਾਰ ਤੋ ਜਿਆਦਾ ਗਿਰਫਤਾਰੀਆ ਕੀਤੀਆ ਗਈਆ ਨੇ। ਅਧਿਕਾਰੀਆ ਦਾ ਕਹਿਣਾ ਹੈ ਕੀ ਪੰਜਾਹ ਤੋ ਜਿਆਦਾ ਲੋਕ ਜਖਮੀ ਹੋਏ ਨੇ ਜਿਹਨਾਂ ‘ਚ ਪੁਲਿਸ ਕਰਮਚਾਰੀ ਵੀ ਨੇ।
ਅਲ ਜਜੀਰਾ ਦੀ ਰਿਪੋਰਟ ਅਨੁਸਾਰ ਪ੍ਰਦਸ਼ਨਾ ਸਮੇ ਸੁਰੱਖਿਆ ਅਦਾਰਿਆ ਵਲੋ ਪੱਤਰਕਾਰਾ ਉੱਤੇ ਵੀ ਹਮਲਾ ਹੋਇਆ।

Total Views: 419 ,
Real Estate