ਦੱਖਣੀ ਅਫਰੀਕਾ ਦੇ ਇੱਕ ਬਾਰ ‘ਚ ਗੋਲੀਬਾਰੀ, 15 ਮੌਤਾਂ

ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਦੇ ਨੇੜੇ ਸਵੇਟੋ ਸ਼ਹਿਰ ਦੇ ਇੱਕ ਬਾਰ ਵਿੱਚ ਫਾਇਰਿੰਗ ਹੋਈ ਹੈ ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਜੋਹਾਨਿਸਬਰਗ ਦੇ ਨੇੜੇ ਸਵੇਟੋ ਵਿੱਚ ਕਈ ਬੰਦੂਕਧਾਰੀਆਂ ਨੇ ਬਾਰ ਵਿੱਚ ਵੜ ਕੇ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕਈ ਹਮਲਾਵਰ ਬੰਦੂਕ ਲੈ ਕੇ ਸਵੇਟੋ ਦੇ ਓਰਲੈਂਡੋ ਈਸਟ ਵਿੱਚ ਸਥਿਤ ਬਾਰ ਵਿੱਚ ਵੜ ਗਏ ਅਤੇ ਅੰਨ੍ਹੇਵਾਹ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਹਮਲਾਫਰ ਅਜੇ ਪੁਲਿਸ ਤੋਂ ਗ੍ਰਿਫਤ ਤੋਂ ਬਾਹਰ ਹਨ। ਹਮਲੇ ਤੋਂ ਬਾਅਦ ਉਹ ਮਿੰਨੀ ਬੱਸ ਵਿੱਚ ਭੱਜ ਗਏ। ਫਿਲਹਾਲ ਹਮਲੇ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਹੈ। ਇਹ ਬਾਰ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਘਰ ਤੋਂ ਜਿਆਦਾ ਦੂਰ ਨਹੀਂ ਹੈ। ਇਹ ਘਰ ਹੁਣ ਇੱਕ ਮਿਊਜੀਅਮ ਬਣ ਚੁੱਕਿਆ ਹੈ। ਦੱਖਣੀ ਅਫ਼ਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਇਸ ਦੀਆਂ ਤਾਰਾਂ ਗੈਂਗ ਜਾਂ ਨਸ਼ੇ ਨਾਲ ਜੋੜੀਆਂ ਜਾਂਦੀਆਂ ਸਨ। ਪਰ ਇਸ ਵਾਰ ਮਰਨ ਵਾਲਿਆਂ ਦੀ ਗਿਣਤੀ ਕਾਫੀ ਜਿਆਦਾ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਪੂਰਵ ਲੰਡਨ ਸ਼ਹਿਰ ਦੇ ਇੱਕ ਵਾਰ ਵਿੱਚ 21 ਲੋਕਾਂ ਨੂੰ ਗੈਸ ਜਾਂ ਜਹਿਰ ਨਾਲ ਮਾਰ ਦਿੱਤਾ ਗਿਆ ਸੀ।

Total Views: 115 ,
Real Estate