ਇਰਾਨ ਕੋਲ ਸਿਰਫ਼ ਤਿੰਨ ਦਿਨ- ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਇਕ ਹੋਰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਕੋਲ ਜੰਗ ਖ਼ਤਮ ਕਰਨ ਲਈ ਸੀਜ਼ਫਾਇਰ ‘ਤੇ ਸਹਿਮਤ ਹੋਣ ਲਈ ਸਿਰਫ਼ ਤਿੰਨ ਦਿਨ ਹਨ, ਨਹੀਂ ਤਾਂ ਉਸ ਦੀ ਤੇਲ ਪਾਈਪਲਾਈਨ ਵਿੱਚ ਧਮਾਕਾ ਹੋ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਇਰਾਨ ਕੋਲ ਹੁਣ ਲਗਭਗ ਤਿੰਨ ਦਿਨਾਂ ਦਾ ਸਮਾਂ ਬਾਕੀ ਬਚਿਆ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ, ਤਾਂ ਉਸਦਾ ਤੇਲ ਬੁਨਿਆਦੀ ਢਾਂਚਾ ਠੱਪ ਹੋ ਜਾਵੇਗਾ, ਜਿਸ ਨੂੰ ਠੀਕ ਕਰਨ ਵਿੱਚ ਲੰਬਾ ਸਮਾਂ ਲੱਗੇਗਾ।ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਇਰਾਨ ਤੇਲ ਦਾ ਨਿਰਯਾਤ ਨਹੀਂ ਕਰ ਪਾਉਂਦਾ, ਤਾਂ ਪਾਈਪਲਾਈਨ ਵਿੱਚ ਦਬਾਅ ਵਧੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਤੇਲ ਨੂੰ ਜਹਾਜ਼ਾਂ ਜਾਂ ਸਟੋਰੇਜ ਟੈਂਕਾਂ ਵਿੱਚ ਭੇਜਣ ਦਾ ਰਸਤਾ ਬੰਦ ਹੈ ਅਤੇ ਉਸ ‘ਤੇ ਨਾਕਾਬੰਦੀ ਲੱਗੀ ਹੋਈ ਹੈ।

Total Views: 1 ,
Real Estate