ਸਿੱਧੂ ਮੂਸੇਵਾਲਾ ਕਤਲ: ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਜੇਲ੍ਹ ‘ਚ ਕੈਦੀਆਂ ਨੇ ਝੰਭਿਆ

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਲਧਿਆਣਾ ਜੇਲ੍ਹ ਵਿਚ ਬੰਦ ਨਾਮਜ਼ਦ ਦੋਸ਼ੀ ਸਤਬੀਰ ਸਿੰਘ ਦੀ ਕੁਝ ਕੈਦੀਆਂ ਵਲੋਂ ਦੇਰ ਸ਼ਾਮ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ‘ਚ ਬੰਦ ਇਹ ਉਹੀ ਸਤਬੀਰ ਹੈ ਜਿਸਨੂੰ ਸਿੱਧੂ ਮੂਸੇਵਾਲਾ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਸ਼ੂਟਰਾਂ ਨੂੰ ਹਥਿਆਰ ਦੇਣ ਦਾ ਦੋਸ਼ ਹੈ। ਸਤਬੀਰ ਸਿੰਘ ਆਪਣੀ ਬੈਰਕ ਨੇੜੇ ਜਾ ਰਿਹਾ ਸੀ ਕਿ ਕੁਝ ਕੈਦੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸਤਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਜੇਲ੍ਹ ਅਧਿਕਾਰੀ ਅਤੇ ਮੁਲਾਜ਼ਮ ਆ ਗਏ, ਜਿਨ੍ਹਾਂ ਨੇ ਸਤਬੀਰ ਨੂੰ ਕੁੱਟਮਾਰ ਕਰਨ ਵਾਲਿਆਂ ਤੋਂ ਬਚਾਇਆ। ਜਿਸ ਤੋਂ ਜ਼ਖਮੀ ਮੁਲਜ਼ਮ ਸਤਬੀਰ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Total Views: 320 ,
Real Estate