ਰਾਘਵ ਚੱਡੇ ਨੇ ਆਪਣਾ ਦਿੱਲੀ ਦਾ PA ਪਿਛਲੇ ਦਰਵਾਜੇ ਰਾਹੀ ਲਾਇਆ-ਪਰਗਟ ਸਿੰਘ

ਰਾਘਵ ਚੱਡੇ ਨੇ ਆਪਣਾ ਦਿੱਲੀ ਦਾ PA ਪਿਛਲੇ ਦਰਵਾਜੇ ਰਾਹੀ ਲਾਇਆ ਪੰਜਾਬ ਸਰਕਾਰ ਵਿੱਚ ਮੀਡੀਆ ਮਨੇਜਰ – ਤਨਖਾਹ 1 ਲੱਖ ਪ੍ਰਤੀ ਮਹੀਨਾ- ਪਰਗਟ ਸਿੰਘ
ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਹੈ ਕਿ “ਪੰਜਾਬ ਦੇ ਪੈਸੇ ਨਾਲ ਆਮ ਆਦਮੀ ਪਾਰਟੀ ਨੇ ਮਨ ਮਰਜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੱਛੇ ਜਿਵੇ ਖੁਲਾਸਾ ਹੋਇਆ ਸੀ ਕਿ ਕਿਵੇਂ ਪਿਛਲੇ ਦਰਵਾਜੇ ਰਾਹੀ ਐਡ ਦੇਕੇ ਇੱਕ ਇੱਕ ਲੱਖ ਦੀ ਤਨਖਾਹ ਤੇ IT ਸੈੱਲ ਵਿੱਚ ਭਰਤੀ ਕੀਤੀ ਜਾ ਰਹੀ ਹੈ। RTI ਵਿੱਚ ਖੁਲਾਸਾ ਹੋਇਆ ਹੈ ਕਿ ਰਾਘਵ ਚੱਡੇ ਦਾ PA Mohd Asghar Zaidi ਜੋ ਉਸ ਨਾਲ ਲੰਮੇ ਸਮੇਂ ਤੋਂ ਜੁੜਿਆ ਹੈ ਨੂੰ ਇੱਕ ਲੱਖ ਦੀ ਸੈਲਰੀ ਵਾਲੀ ਮੀਡੀਆ ਮਨੇਜਰ ਦੀ ਪੋਸਟ ਦੇ ਰੱਖੀ ਹੈ। ਮਤਲਬ ਸਾਫ ਹੈ ਕਿ ਜਿਵੇਂ ਖਦਸ਼ਾ ਸੀ ਕਿ ਇਹਨਾਂ ਪੋਸਟਾਂ ਲਈ ਕੀਤਾ ਇੰਟਰਵਿਊ ਨਕਲੀ ਸੀ। ਕਿਸਨੂੰ ਲਗਾਉਣਾ ਹੈ ਇਹ ਪਹਿਲਾਂ ਤੋਂ ਹੀ ਤੈਅ ਸੀ। ਪੰਜਾਬ ਦੇ ਖਜਾਨੇ ਚੋਂ ਮੋਟੀਆਂ ਤਨਖਾਹਾਂ ਤੇ ਆਪਣੇ ਬੰਦੇ ਫਿੱਟ ਕਰ ਰਹੇ ਹਨ ਦਿੱਲੀ ਵਾਲੇ। ਸਾਡੇ ਨੌਜਵਾਨ ਬੇਰੁਜਗਾਰ ਹਨ ਤੇ ਇਹ ਆਪਣੇ ਦਿੱਲੀ ਦੇ ਜਾਣਕਾਰਾ ਨੂੰ ਮੋਟੀਆਂ ਤਨਖਾਹਾ ਤੇ ਪਿਛਲੇ ਦਰਵਾਜੇ ਰਾਹੀ ਫਿੱਟ ਕਰ ਰਹੇ ਹਨ, ਬੇਹੱਦ ਸ਼ਰਮਨਾਕ ਹੈ ਕਿ ਸਾਡੇ ਮੁੱਖਮੰਤਰੀ ਭਗਵੰਤ ਮਾਨ ਇਹੋਜੇ ਕਾਰਿਆਂ ਤੇ ਚੁੱਪ ਹਨ।”

Total Views: 339 ,
Real Estate