ਅਮਰਨਾਥ ਹਾਦਸਾ: 16 ਮੌਤਾਂ, 65 ਜ਼ਖਮੀ, 40 ਯਾਤਰੀ ਹਾਲੇ ਵੀ ਹਨ ਲਾਪਤਾ

ਜੰਮੂ-ਕਸ਼ਮੀਰ ‘ਚ ਅਮਰਨਾਥ ਗੁਫਾ ਮੰਦਰ ਨੇੜੇ ਆਏ ਹੜ੍ਹ ‘ਚ 16 ਯਾਤਰੀਆਂ ਦੀ ਮੌਤ ਹੋ ਗਈ ਹੈ। ਉਥੇ ਹੀ 40 ਲੋਕ ਲਾਪਤਾ ਹਨ। ਹਰ ਸਾਲ, ਆਈਐਮਡੀ ਅਮਰਨਾਥ ਯਾਤਰਾ ਲਈ ਮੌਸਮ ਬਾਰੇ ਇੱਕ ਵਿਸ਼ੇਸ਼ ਸਲਾਹ ਜਾਰੀ ਕਰਦਾ ਹੈ। ਸ਼ੁੱਕਰਵਾਰ ਨੂੰ, ਆਈਐਮਡੀ ਨੇ ਇੱਕ ਪੀਲਾ ਅਲਰਟ ਜਾਰੀ ਕੀਤਾ ਸੀ ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ। ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹਨ, ਜਿਸ ਤੋਂ ਬਾਅਦ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਲੋਕ ਸੰਪਰਕ ਵਿਭਾਗ ਅਤੇ ਸ਼ਰਾਈਨ ਬੋਰਡ ਨੇ ਟਵੀਟ ਕੀਤਾ, “ਅਮਰਨਾਥ ਯਾਤਰਾ ਲਈ ਹੈਲਪਲਾਈਨ ਨੰਬਰ: NDRF: 011-23438252, 011-23438253, ਕਸ਼ਮੀਰ ਡਿਵੀਜ਼ਨਲ ਹੈਲਪਲਾਈਨ: 0194-2496240, ਸ਼ਰਾਈਨ ਬੋਰਡ ਹੈਲਪਲਾਈਨ: 0194-34240।

Total Views: 132 ,
Real Estate