ਸਿੱਧੂ ਮੂਸੇਵਾਲਾ ਕਤਲ ਕਾਂਡ : ਫੜਿਆ ਗਿਆ ਸਾਬਕਾ ਅਕਾਲੀ ਮੰਤਰੀ ਨਿਰਮਲ ਕਾਹਲੋਂ ਦਾ ਭਤੀਜਾ

ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਕਾਹਲੋਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸੰਦੀਪ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਲੋੜੀਂਦਾ ਐਲਾਨਿਆ ਸੀ। ਲੁਧਿਆਣਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਹੈ।
ਇਸੇ ਮਾਮਲੇ ‘ਚ ਪਹਿਲਾਂ ਤੋਂ ਗ੍ਰਿਫਤਾਰ ਸਤਬੀਰ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਨੇਤਾ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੇ ਕਹਿਣ ‘ਤੇ ਸਤਬੀਰ ਤਿੰਨ ਲੋਕਾਂ ਨੂੰ ਆਪਣੀ ਫਾਰਚੂਨਰ ਕਾਰ ‘ਚ ਬਠਿੰਡਾ ਛੱਡਣ ਗਿਆ ਸੀ। ਬਠਿੰਡਾ ‘ਚ ਹੀ ਕਿਸੇ ਸ਼ਖਸ ਨੇ ਬੈਗ ਦਿੱਤਾ ਸੀ। ਸੰਦੀਪ ਦੇ ਨਾਲ ਸਤਬੀਰ ਦੇ ਨੇ ਪੁਰਾਣੇ ਕਾਰੋਬਾਰੀ ਸਬੰਧ ਹਨ। ਸੰਦੀਪ ਕਾਹਲੋਂ ਉਨ੍ਹਾਂ ਦੇ ਘੋੜੇ ਵੀ ਖਰੀਦਦਾ ਰਿਹਾ ਹੈ। ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪੁਰ ‘ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। 26 ਮਈ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ, 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ।

Total Views: 113 ,
Real Estate