ਰਾਸ਼ਟਰਪਤੀ ਚੋਣਾਂ : ਭਾਜਪਾ ਨੇ ਮੰਗਿਆ ਅਕਾਲੀ ਦਲ ਤੋਂ ਸਹਿਯੋਗ

File Pic

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਆਪਣੇ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਚੋਣਾਂ ’ਚ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਲਈ ਹਮਾਇਤ ਮੰਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਬਾਦਲ ਨੇ ਕਿਹਾ ਕਿ ਉਹ ਅਕਾਲੀ ਆਗੂਆਂ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਰਾਇ ਦੱਸ ਦੇਣਗੇ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਮੁਰਮੂ ਨੂੰ ਆਪਣੀ ਹਮਾਇਤ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਦਰੋਪਦੀ ਮੁਰਮੂ ਵੱਲੋਂ ਐੱਨਡੀਏ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਜਾਣ ਮਗਰੋਂ ਨੱਢਾ ਵੱਖ ਵੱਖ ਗ਼ੈਰ-ਐੱਨਡੀਏ ਪਾਰਟੀਆਂ ਨਾਲ ਫੋਨ ’ਤੇ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਤੋਂ ਮੁਰਮੂ ਲਈ ਹਮਾਇਤ ਮੰਗ ਰਹੇ ਹਨ।

Total Views: 68 ,
Real Estate