ਪਾਕਿਸਤਾਨ ਚੋਣਾਂ ‘ਚ ਛਾਇਆ ਸਿੱਧੂ ਮੂਸੇਵਾਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਇੱਕ ਮਹੀਨਾ ਬੀਤ ਚੁੱਕਿਆ ਹੈ। ਉਦੋਂ ਤੋਂ ਹੀ ਪਾਕਿਸਤਾਨ ਵਿੱਚ ਰਹਿੰਦੇ ਉਨ੍ਹਾਂ ਦੇ ਪ੍ਰਸ਼ੰਸਕ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਹੁਣ ਉਨ੍ਹਾਂ ਦੀ ਤਸਵੀਰ ਪਾਕਿਸਤਾਨ ਦੀ ਘਰੇਲੂ ਸਿਆਸਤ ਵਿੱਚ ਵੀ ਵਰਤੀ ਜਾ ਰਹੀ ਹੈ। ਪਾਕਿਸਤਾਨ ਦੇ ਪੰਜਾਬ ‘ਚ ਹੋਈ ਜ਼ਿਮਨੀ ਚੋਣ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਨਾਲ ਮੂਸੇਵਾਲਾ ਦੀ ਤਸਵੀਰ ਦੇਖਣ ਵਿੱਚ ਆਈ ਹੈ। ਜ਼ੈਨ ਕੁਰੈਸ਼ੀ ਮੁਲਤਾਨ ਖੇਤਰ ਦੇ ਪੀਪੀ 217 ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਚੋਣ ਹੋਰਡਿੰਗ ‘ਤੇ ਛਪੀ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਪੋਸਟਰ ‘ਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਅਹੁਦੇਦਾਰਾਂ ਦੇ ਨਾਂ ਅਤੇ ਤਸਵੀਰਾਂ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਮੂਸੇਵਾਲਾ ਦੀ ਤਸਵੀਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਗੀਤ ਵੱਲ ਇਸ਼ਾਰਾ ‘295’ ਲਿਖ ਕੇ ਵੀ ਕੀਤਾ ਗਿਆ ਹੈ।

Total Views: 179 ,
Real Estate