ਭਾਜਪਾਈ ਨੂਪੁਰ ਸ਼ਰਮਾ ਦੇ ਬਿਆਨ ‘ਤੇ ਸੁਪਰੀਮ ਕੋਰਟ ਦੀ ਸਖ਼ਤੀ

ਭਾਜਪਾ ਵਿੱਚ ਹੁੰਦਿਆਂ ਨੁਪੁਰ ਸ਼ਰਮਾ ਵੱਲੋਂ ਪੈਗੰਬਰ ‘ਤੇ ਵਿਵਾਦਿਤ ਬਿਆਨ ਦੇਣ ‘ਤੇ ਸੁਪਰੀਮ ਕੋਰਟ ਨੇ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਭਰ ਵਿੱਚ ਅਸ਼ਾਂਤੀ ਫੈਲੀ ਹੋਈ ਹੈ। ਦੇਸ਼ ਵਿਚ ਜੋ ਵੀ ਹੋ ਰਿਹਾ ਹੈ, ਉਸ ਲਈ ਨੂਪੁਰ ਜ਼ਿੰਮੇਵਾਰ ਹੈ। ਉਸ ਨੇ ਆਪਣੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਟੀਵੀ ‘ਤੇ ਆਉਣ ਅਤੇ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ। ਸੁਣਵਾਈ ਦੌਰਾਨ ਅਦਾਲਤ ਨੇ ਉਦੈਪੁਰ ਕਤਲ ਕਾਂਡ ਦਾ ਵੀ ਜ਼ਿਕਰ ਕੀਤਾ। ਅਦਾਲਤ ਨੇ ਕਿਹਾ- ਨੂਪੁਰ ਨੇ ਆਪਣੀ ਮਾੜੀ ਭਾਸ਼ਾ ਨਾਲ ਗੈਰ-ਜ਼ਿੰਮੇਵਾਰਾਨਾ ਗੱਲਾਂ ਕਹੀਆਂ, ਇਹ ਸੋਚੇ ਬਿਨਾਂ ਕਿ ਨਤੀਜਾ ਕੀ ਹੋਵੇਗਾ। ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਨੂਪੁਰ ਨੇ ਟੈਲੀਵਿਜ਼ਨ ‘ਤੇ ਇਕ ਵਿਸ਼ੇਸ਼ ਧਰਮ ਵਿਰੁੱਧ ਭੜਕਾਊ ਟਿੱਪਣੀ ਕੀਤੀ ਸੀ। ਇਸ ‘ਤੇ ਉਨ੍ਹਾਂ ਸ਼ਰਤਾਂ ਨਾਲ ਮੁਆਫੀ ਮੰਗੀ, ਉਹ ਵੀ ਉਦੋਂ ਜਦੋਂ ਲੋਕਾਂ ਦਾ ਗੁੱਸਾ ਭੜਕ ਗਿਆ ਸੀ। ਇਹ ਉਨ੍ਹਾਂ ਦੀ ਜ਼ਿੱਦ ਅਤੇ ਹੰਕਾਰ ਨੂੰ ਦਰਸਾਉਂਦਾ ਹੈ।
ਹਾਲਾਂਕਿ ਭਾਜਪਾ ਨੇ ਇਸ ਤੋਂ ਬਾਅਦ ਨੂਪਰ ਨੂੰ ਪਾਰਟੀ ਚੋਂ ਕੱਢਿਆ ਸੀ ।

Total Views: 52 ,
Real Estate